Home ਤਾਜ਼ਾ ਖਬਰਾਂ ਨਵਾਂ ਗਾਓਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੀ ਚੋਣ ਹੋਈ

ਨਵਾਂ ਗਾਓਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੀ ਚੋਣ ਹੋਈ

0


ਸਰਬਸੰਮਤੀ ਨਾਲ ਚੇਅਰਮੈਨ ਚੁਣੇ ਗਏ ਮੱਖਣ ਸ਼ਾਹ

ਮੋਹਾਲੀ, 22 ਮਈ (ਹਮਦਰਦ ਨਿਊਜ਼ ਸਰਵਿਸ) : ਸਰਕਾਰੀ ਹਾਈ ਸਕੂਲ ਨਵਾਂ ਗਾਓਂ (ਮੋਹਾਲੀ) ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਹੋਈ, ਜਿਸ ਵਿਚ ਹਮਦਰਦ ਟੀਵੀ ਦੇ ਸੀਨੀਅਰ ਨਿਊਜ਼ ਪ੍ਰੋਡਿਊਸਰ ਮੱਖਣ ਸ਼ਾਹ ਨੂੰ ਸਰਕਾਰੀ ਹਾਈ ਸਕੂਲ ਨਵਾਂ ਗਾਓਂ (ਮੋਹਾਲੀ) ਦੀ ਨਵੀਂ ਸਕੂਲ ਮੈਨੇਜਮੈਂਟ ਕਮੇਟੀ ਦਾ ਸਰਬਸੰਮਤੀ ਨਾਲ ਚੇਅਰਮੈਨ ਨਿਯੁਕਤ ਕੀਤਾ ਗਿਆ।
ਕਮੇਟੀ ਦੇ ਚੇਅਰਮੈਨ ਲਈ ਸਕੂਲ ਪ੍ਰਿੰਸੀਪਲ ਮਨਪ੍ਰੀਤ ਕੌਰ ਵੱਲੋਂ ਮੱਖਣ ਸ਼ਾਹ ਦਾ ਨਾਮ ਪੇਸ਼ ਕੀਤਾ ਗਿਆ ਸੀ, ਜਿਸ ਦੀ ਤਾਇਦ ਕਮੇਟੀ ਦੇ ਸਾਬਕਾ ਚੇਅਰਮੈਨ ਸੁਨੀਲ ਦੱਤੀ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਇਸ ਕਮੇਟੀ ਦੇ ਚੇਅਰਮੈਨ ਵਜੋਂ ਤਿੰਨ ਸਾਲ ਤੱਕ ਬਾਖ਼ੂਬੀ ਸੇਵਾ ਨਿਭਾਈ।
ਇਸ ਮੌਕੇ ਮੱਖਣ ਸ਼ਾਹ ਨੂੰ ਚੇਅਰਮੈਨ, ਮਨਪ੍ਰੀਤ ਕੌਰ ਸਕੂਲ ਪਿ੍ਰੰਸਪੀਲ ਅਤੇ ਕਨਵੀਨਰ ਤੋਂ ਇਲਾਵਾ ਮਮਤਾ ਕੌਸ਼ਿਕ ਕੌਂਸਲਰ ਵਾਰਡ ਨੰਬਰ 11, ਕੁਲਦੀਪ ਸਿੰਘ, ਵਿਸ਼ਨੂੰ ਦੇਵ, ਦਿਨੇਸ਼ ਕੁਮਾਰ, ਸੁਨੀਤਾ, ਚਰਨਜੀਤ ਕੌਰ, ਰੋਜ਼ੀ, ਮੀਤਾ ਕੌਰ, ਰੰਜਨ ਦੇਵੀ, ਮਧੂਸੂਦਨ ਪੰਜਾਬੀ ਅਧਿਆਪਕ, ਮਾਨਸੀ ਸਿੱਖਿਆ ਮਾਹਿਰ ਨੂੰ ਮੈਂਬਰ ਚੁਣਿਆ ਗਿਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਜਿੱਥੇ ਨਵੀਂ ਕਮੇਟੀ ਨੂੰ ਮੁਬਾਰਕਵਾਦ ਦਿੱਤੀ, ਉਥੇ ਹੀ ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਇਹ ਕਮੇਟੀ ਸਕੂਲ ਦੇ ਵਿਕਾਸ ਲਈ ਵਧ ਚੜ੍ਹ ਕੇ ਯੋਗਦਾਨ ਪਾਵੇਗੀ ਅਤੇ ਸਕੂਲ ਨੂੰ ਪ੍ਰਾਪਤ ਹੋਣ ਵਾਲੀਆਂ ਗ੍ਰਾਂਟਾਂ ਤੋਂ ਇਲਾਵਾ ਹੋਰ ਦਾਨੀ ਸੱਜਣਾਂ ਵੱਲੋਂ ਪ੍ਰਾਪਤ ਹੋਏ ਦਾਨ ਦਾ ਸਹੀ ਇਸਤੇਮਾਲ ਕੀਤਾ ਜਾਵੇਗਾ।