Home ਦੁਨੀਆ ਪਾਕਿਸਤਾਨ ‘ਚ ਕੋਰੋਨਾ ਕਾਰਨ 7 ਸ਼ਹਿਰਾਂ ‘ਚ ਲਾਕਡਾਊਨ

ਪਾਕਿਸਤਾਨ ‘ਚ ਕੋਰੋਨਾ ਕਾਰਨ 7 ਸ਼ਹਿਰਾਂ ‘ਚ ਲਾਕਡਾਊਨ

0
ਪਾਕਿਸਤਾਨ ‘ਚ ਕੋਰੋਨਾ ਕਾਰਨ 7 ਸ਼ਹਿਰਾਂ ‘ਚ ਲਾਕਡਾਊਨ

ਲਾਹੌਰ,15 ਮਾਰਚ, ਹ.ਬ. : ਪਾਕਿਸਤਾਨ ‘ਚ ਇਕ ਵਾਰ ਫਿਰ ਕੋਰੋਨਾ ਦੀ ਰਫ਼ਤਾਰ ਵੱਧ ਰਹੀ ਹੈ। ਦੇਸ਼ ‘ਚ ਕੋਵਿਡ-19 ਮਹਾਮਾਰੀ ਦੀ ਤੀਸਰੀ ਲਹਿਰ ‘ਚ ਪੰਜਾਬ ਸੂਬੇ ਦੇ ਸੱਤ ਸ਼ਹਿਰਾਂ ‘ਚ ਲਾਕਡਾਊਨ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸੋਮਵਾਰ ਨੂੰ ਸੱਤਾਂ ਸ਼ਹਿਰਾਂ ‘ਚ ਲੋਕਾਂ ਦੀ ਆਵਾਜਾਈ ਸਮੇਤ ਕਈ ਪਾਬੰਦੀਆਂ ਲਾਗੂ ਹੋ ਗਈਆਂ। ਪਾਕਿਸਤਾਨ ‘ਚ ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲ ਲੱਗੇ ਲਾਕਡਾਊਨ ਦੇ ਕਰੀਬ ਇਕ ਸਾਲ ਬਾਅਦ ਫਿਰ ਤੋਂ ਲਾਕਡਾਊਨ ਲਗਾਇਆ ਜਾ ਰਿਹਾ ਹੈ। ਲਾਹੌਰ, ਰਾਵਲਪਿੰਡੀ, ਸਰਗੋਧਾ, ਫੈਸਲਾਬਾਦ, ਮੁਲਤਾਨ, ਗੁੱਜਰਾਂਵਾਲਾ ਅਤੇ ਗੁਜਰਾਤ ਦੇ ਸ਼ਹਿਰਾਂ ‘ਚ ਦੋ ਹਫ਼ਤਿਆਂ ਤਕ ਲਾਕਡਾਊਨ ਲਾਗੂ ਰਹੇਗਾ। ਪੰਜਾਬ ਸੂਬਾਈ ਸਰਕਾਰ ਦੁਆਰਾ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ, ਲਾਕਡਾਊਨ ਲੋਕਾਂ ਦੀ ਆਵਾਜਾਈ ਨੂੰ ਰੋਕ ਲਗਾਏਗਾ। ਜਨਤਕ ਜਾਂ ਨਿੱਜੀ ਕਿਸੇ ਵੀ ਸਥਾਨ ‘ਤੇ ਸਮਾਜਿਕ, ਧਾਰਮਿਕ ਜਾਂ ਹੋਰ ਉਦੇਸ਼ਾਂ ਲਈ ਹਰ ਪ੍ਰਕਾਰ ਦੇ ਸਮਾਗਮਾਂ ‘ਤੇ ਪੂਰਨ ਰੋਕ ਹੋਵੇਗੀ। ਇਸ ਦੌਰਾਨ ਵਿਆਹ-ਪਾਰਟੀ ਹਾਲ ਅਤੇ ਭਾਈਚਾਰਕ ਕੇਂਦਰ ਵੀ ਬੰਦ ਰਹਿਣਗੇ। ਇਨਡੋਰ ਅਤੇ ਆਊਟਡੋਰ ਭੋਜਨ ‘ਤੇ ਵੀ ਪੂਰਨ ਰੋਕ ਹੋਵੇਗੀ। ਹਾਲਾਂਕਿ, ਸਿਰਫ਼ ਟੇਕਅਵੇਅ ਅਤੇ ਹੋਮ ਡਿਲੀਵਰੀ ਦੀ ਆਗਿਆ ਹੋਵੇਗੀ। ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਪੂਰੇ ਸੂਬੇ ‘ਚ ਹਰ ਤਰ੍ਹਾਂ ਦੇ ਖੇਡ, ਸੰਸਕ੍ਰਿਤਿਕ ਅਤੇ ਹੋਰ ਗਤੀਵਿਧੀਆਂ ਅਤੇ ਪ੍ਰੋਗਰਾਮਾਂ ‘ਤੇ ਪੂਰਨ ਰੋਕ ਰਹੇਗੀ। ਸ਼ਨੀਵਾਰ ਨੂੰ ਵੀ ਪੰਜਾਬ ਸਰਕਾਰ ਨੇ ਲਾਹੌਰ ਸਮੇਤ ਤਿੰਨ ਸ਼ਹਿਰਾਂ ਦੇ 36 ਅਤੇ ਇਲਾਕਿਆਂ ‘ਚ ਸਮਾਰਟ ਲਾਕਡਾਊਨ ਲਾਗੂ ਕੀਤਾ ਹੈ।