Home ਤਾਜ਼ਾ ਖਬਰਾਂ ਪਾਕਿਸਤਾਨ ਤੋਂ ਨਹੀਂ ਭੱਜ ਸਕਣਗੇ ਇਮਰਾਨ ਤੇ ਪਤਨੀ ਬੁਸ਼ਰਾ

ਪਾਕਿਸਤਾਨ ਤੋਂ ਨਹੀਂ ਭੱਜ ਸਕਣਗੇ ਇਮਰਾਨ ਤੇ ਪਤਨੀ ਬੁਸ਼ਰਾ

0

ਇਸਲਾਮਾਬਾਦ, 26 ਮਈ, ਹ.ਬ. : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਹੁਣ ਦੇਸ਼ ਛੱਡ ਕੇ ਭੱਜ ਨਹੀਂ ਸਕਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਇਮਰਾਨ ਦਾ ਨਾਂ ‘ਨੋ ਫਲਾਈ ਲਿਸਟ’ ’ਚ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਆਰਮੀ ਚੀਫ ਜਨਰਲ ਆਸਿਮ ਮੁਨੀਰ ਨੇ ਵੀਰਵਾਰ ਨੂੰ ਕਿਹਾ, ਅਸੀਂ ਨਾ ਤਾਂ ਉਨ੍ਹਾਂ ਨੂੰ ਭੁੱਲਾਂਗੇ ਅਤੇ ਨਾ ਹੀ ਉਨ੍ਹਾਂ ਨੂੰ ਭੁੱਲਣ ਦੇਵਾਂਗੇ ਜਿਨ੍ਹਾਂ ਨੇ ਫੌਜ ਦੇ ਟਿਕਾਣਿਆਂ ’ਤੇ ਹਮਲਾ ਕੀਤਾ। ਇਮਰਾਨ ਨੂੰ 9 ਮਈ ਨੂੰ ਅਲ ਕਾਦਿਰ ਟਰੱਸਟ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇਸ਼ ਵਿੱਚ ਜ਼ਬਰਦਸਤ ਹਿੰਸਾ ਹੋਈ। ਇਸ ਦੌਰਾਨ 8 ਲੋਕ ਮਾਰੇ ਗਏ ਸਨ। ਖਾਨ ਦੇ ਸਮਰਥਕਾਂ ਦੁਆਰਾ ਫੌਜ ਦੇ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ। ਇੱਥੋਂ ਤੱਕ ਕਿ ਜਿਨਾਹ ਹਾਊਸ ਵੀ ਸਾੜ ਦਿੱਤਾ ਗਿਆ।
ਇਮਰਾਨ ਖਿਲਾਫ ਅੱਤਵਾਦ ਵਿਰੋਧੀ ਐਕਟ ਸਮੇਤ ਕਰੀਬ 140 ਮਾਮਲੇ ਦਰਜ ਹਨ। ਫੌਜ ਇਮਰਾਨ ਨੂੰ 9 ਮਈ ਦੀ ਹਿੰਸਾ ਦਾ ਮਾਸਟਰਮਾਈਂਡ ਵੀ ਮੰਨ ਰਹੀ ਹੈ। ਇਸ ਤੋਂ ਪਹਿਲਾਂ ਉਸ ਦੇ ਖਿਲਾਫ ਪੁਖਤਾ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਖਾਨ-ਬੁਸ਼ਰਾ ਸਮੇਤ ਕੁੱਲ 600 ਲੋਕਾਂ ਦੇ ਨਾਂ ਨੋ ਫਲਾਈ ਲਿਸਟ ਵਿੱਚ ਸ਼ਾਮਲ ਕੀਤੇ ਗਏ ਹਨ।