Home ਅਮਰੀਕਾ ਪੈਂਟਾਗਨ ’ਚ ਧਮਾਕੇ ਦੀ ਫ਼ਰਜ਼ੀ ਤਸਵੀਰ ਨੇ ਪਾਇਆ ਭੜਥੂ

ਪੈਂਟਾਗਨ ’ਚ ਧਮਾਕੇ ਦੀ ਫ਼ਰਜ਼ੀ ਤਸਵੀਰ ਨੇ ਪਾਇਆ ਭੜਥੂ

0

ਵਾਸ਼ਿੰਗਟਨ, 23 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰੱਖਿਆ ਮੰਤਰਾਲੇ ਵਿਚ ਧਮਾਕੇ ਦੀ ਜਾਅਲੀ ਤਸਵੀਰ ਨੇ ਸੋਮਵਾਰ ਨੂੰ ਭੰਬਲਭੂਸਾ ਪੈਦਾ ਕਰ ਦਿਤਾ ਅਤੇ ਸ਼ੇਅਰ ਬਾਜ਼ਾਰ ਗੋਤੇ ਖਾਣ ਲੱਗਾ। ਆਰਟੀਫ਼ਿਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਪੈਂਟਾਗਨ ਵਿਚ ਧਮਾਕੇ ਦੀ ਤਸਵੀਰ ਨੂੰ ਟਵਿਟਰ ਦੇ ਕਈ ਤਸਦੀਕਸ਼ੁਦਾ ਖਾਤਿਆਂ ਰਾਹੀਂ ਸ਼ੇਅਰ ਕੀਤਾ ਗਿਆ ਜਿਸ ਕਰ ਕੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋਇਆ ਪਰ ਬਾਅਦ ਵਿਚ ਪੁਲਿਸ ਨੇ ਸਪੱਸ਼ਟ ਕਰ ਦਿਤਾ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਬਾਅਦ ਵਿਚ ਟਵਿਟਰ ਨੇ ਧਮਾਕੇ ਵਾਲੀ ਤਸਵੀਰ ਸਾਂਝੀ ਕਰਨ ਵਾਲਾ ਖਾਤਾ ਮੁਅੱਤਲ ਕਰ ਦਿਤਾ ਪਰ ਇਹ ਪਤਾ ਨਹੀਂ ਲੱਗ ਸਕਿਆ ਖਾਤਾ ਕੌਣ ਚਲਾ ਰਿਹਾ ਸੀ ਅਤੇ ਇਹ ਤਸਵੀਰ ਦੁਨੀਆਂ ਦੇ ਕਿਹੜੇ ਕੋਨੇ ਤੋਂ ਅਪਲੋਡ ਕੀਤੀ ਗਈ।