Home ਤਾਜ਼ਾ ਖਬਰਾਂ ਪੰਜਾਬ ਵਿਚ ਕੋਰੋਨਾ ਦੇ 271 ਨਵੇਂ ਮਾਮਲੇ ਆਏ

ਪੰਜਾਬ ਵਿਚ ਕੋਰੋਨਾ ਦੇ 271 ਨਵੇਂ ਮਾਮਲੇ ਆਏ

0


ਚੰਡੀਗੜ੍ਹ, 17 ਅਪ੍ਰੈਲ, ਹ.ਬ. : ਪੰਜਾਬ ’ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਨੇ 4600 ਲੋਕਾਂ ਦੇ ਸੈਂਪਲ ਲਏ ਹਨ। ਇਨ੍ਹਾਂ ਵਿੱਚੋਂ 3748 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 271 ਦੇ ਨਤੀਜੇ ਪਾਜ਼ੇਟਿਵ ਆਏ ਹਨ। 271 ਨਵੇਂ ਮਾਮਲਿਆਂ ਦੇ ਨਾਲ, ਰਾਜ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1546 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਮੁਤਾਬਕ ਸੂਬੇ ’ਚ 29 ਕੋਰੋਨਾ ਪੀੜਤ ਲਾਈਫ ਸਪੋਰਟ ਸਿਸਟਮ ’ਤੇ ਹਨ। ਲੈਵਲ-2 ਦੇ 20 ਕੋਰੋਨਾ ਮਰੀਜ਼ ਆਕਸੀਜਨ ਸਪੋਰਟ ’ਤੇ ਹਨ ਜਦਕਿ ਲੈਵਲ-3 ਦੇ 9 ਕੋਰੋਨਾ ਮਰੀਜ਼ ਵੈਂਟੀਲੇਟਰ ’ਤੇ ਹਨ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਜਲੰਧਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖਲ ਹਨ। ਮੋਹਾਲੀ ਸ਼ੁਰੂ ਤੋਂ ਹੀ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਸੂਬੇ ’ਚ ਪਹਿਲੇ ਨੰਬਰ ’ਤੇ ਰਿਹਾ ਹੈ। ਪਰ ਜਲੰਧਰ ’ਚ ਕੁਝ ਰਾਹਤ ਮਿਲਣ ਤੋਂ ਬਾਅਦ ਹੁਣ ਲੁਧਿਆਣਾ ਅਤੇ ਪਟਿਆਲਾ ’ਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮੁਹਾਲੀ ਵਿੱਚ 338 ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 69 ਦੇ ਨਤੀਜੇ ਪਾਜ਼ੇਟਿਵ ਆਏ ਹਨ। ਲੁਧਿਆਣਾ ਵਿੱਚ 998 ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿੱਚੋਂ 43 ਵਿਅਕਤੀਆਂ ਦੇ ਨਮੂਨੇ ਪਾਜ਼ੇਟਿਵ ਆਏ ਹਨ ਜਦਕਿ ਪਟਿਆਲਾ ਵਿੱਚ 210 ਸੈਂਪਲਾਂ ਵਿੱਚੋਂ 43 ਦੇ ਨਤੀਜੇ ਪਾਜ਼ੇਟਿਵ ਆਏ ਹਨ। ਜਲੰਧਰ ’ਚ ਤੇਜ਼ੀ ਨਾਲ ਵਧਣ ਤੋਂ ਬਾਅਦ ਹੁਣ ਕੋਰੋਨਾ ਦਾ ਅੰਕੜਾ ਹੇਠਾਂ ਆਇਆ ਹੈ। ਜਲੰਧਰ ’ਚ 250 ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ’ਚੋਂ 8 ਦਾ ਨਤੀਜਾ ਪਾਜ਼ੀਟਿਵ ਆਇਆ ਹੈ।

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਪੰਜ ਜ਼ਿਲ੍ਹਿਆਂ ਤੋਂ ਵੀ ਰਾਹਤ ਦੀ ਖ਼ਬਰ ਹੈ। ਇੱਥੇ ਇੱਕ ਵੀ ਕੋਰੋਨਾ ਪੀੜਤ ਨਹੀਂ ਮਿਲਿਆ ਹੈ। ਮਾਨਸਾ ਤੋਂ 26, ਮੁਕਤਸਰ ਤੋਂ 51, ਰੋਪੜ ਤੋਂ 58, ਸੰਗਰੂਰ ਤੋਂ 36, ਤਰਨਤਾਰਨ ਤੋਂ 38 ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਸਾਰਿਆਂ ਦੇ ਨਤੀਜੇ ਨੈਗੇਟਿਵ ਆਏ ਹਨ। ਜਦੋਂਕਿ ਮਾਲੇਰਕੋਟਲਾ ਵਿੱਚ 64 ਵਿੱਚੋਂ ਸਿਰਫ਼ ਇੱਕ ਸੈਂਪਲ ਪਾਜ਼ੇਟਿਵ ਪਾਇਆ ਗਿਆ ਹੈ। ਅੰਮ੍ਰਿਤਸਰ 614 ’ਚੋਂ 23, ਫਾਜ਼ਿਲਕਾ 144 ’ਚੋਂ 18, ਬਰਨਾਲਾ 95 ’ਚੋਂ 7, ਬਠਿੰਡਾ 80 ’ਚੋਂ 17, ਹੁਸ਼ਿਆਰਪੁਰ 201 ’ਚੋਂ 14, ਕਪੂਰਥਲਾ 14 ’ਚੋਂ 2, ਪਠਾਨਕੋਟ 97 ’ਚੋਂ 9, ਨਵਾਂ ਸ਼ਹਿਰ ਵਿਚ 13 ਵਿਚੋਂ 2, ਫਰੀਦਕੋਟ 15 ਵਿਚੋਂ 6, ਫਤਿਹਗੜ੍ਹ ਸਾਹਿਬ 34 ਵਿਚੋਂ 2, ਗੁਰਦਾਸਪੁਰ 150 ਵਿਚੋਂ 8, ਮੋਗਾ 93 ਵਿਚੋਂ 8 ਅਤੇ ਮਾਲੇਰਕੋਟਲਾ ਵਿਚ 64 ਸੈਂਪਲਾਂਵਿਚੋਂ ਇੱਕ ਦਾ ਰਿਜ਼ਲਟ ਪਾਜ਼ੇਟਿਆ ਆਇਆ ਹੈ।