Home ਤਾਜ਼ਾ ਖਬਰਾਂ ਪੰਜਾਬ ਵਿਚ ਹਾਈ ਸਕਿਓਰਿਟੀ ਨੰਬਰ ਪਲੇਟ ’ਤੇ ਸਰਕਾਰ ਹੋਈ ਸਖ਼ਤ

ਪੰਜਾਬ ਵਿਚ ਹਾਈ ਸਕਿਓਰਿਟੀ ਨੰਬਰ ਪਲੇਟ ’ਤੇ ਸਰਕਾਰ ਹੋਈ ਸਖ਼ਤ

0


30 ਜੂਨ ਤੱਕ ਗੱਡੀਆਂ ’ਤੇ ਲਗਵਾਉਣੀਆਂ ਹੋਈਆਂ ਜ਼ਰੂਰੀ
ਅੰਮ੍ਰਿਤਸਰ, 17 ਅਪ੍ਰੈਲ, ਹ.ਬ. : ਪੰਜਾਬ ਸਰਕਾਰ ਨੇ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟਸ ਵਿਚ ਦਿੱਤੀ ਗਈ ਛੋਟ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਆਖਰੀ ਸੂਚਨਾ ਜਾਰੀ ਕਰਦੇ ਹੋਏ ਕਿਹਾ ਕਿ 30 ਜੂਨ ਤੋਂ ਬਾਅਦ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟ ਨਾ ਲੱਗੇ ਹੋਣ ਤੇ ਗੱਡੀਆਂ ਦੇ ਚਲਾਨ ਕੱਟੇ ਜਾਣਗੇ ਜਾਂ ਉਨ੍ਹਾਂ ਬਲੈਕ ਲਿਸਟ ਵਿਚ ਪਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਜਿਹੀ ਗੱਡੀਆਂ ’ਤੇ ਕਾਰਵਾਈ ਦੇ ਲਈ ਪੰਜਾਬ ਪੁਲਿਸ ਦੁਆਰਾ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਗੌਰਤਲਬ ਹੈ ਕਿ ਕੇਂਦਰੀ ਮੋਟਰ ਵਾਹਨ ਨਿਯਮ 50 ਦੇ ਅਨੁਸਾਰ ਸਾਰੀ ਸ਼ੇ੍ਰਣੀ ਦੀ ਗੱਡੀਆਂ ਦੇ ਲਈ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟਾਂ ਲਾਉਣਾ ਜ਼ਰੂਰੀ ਹੈ। ਇਸ ਨਿਯਮ ਨੂੰ ਇੱਕ ਅਪ੍ਰੈਲ 2019 ਤੋਂ ਜ਼ਰੂਰ ਕਰ ਦਿੱਤਾ ਗਿਆ ਸੀ। ਲੇਕਿਨ ਵਾਰ ਵਾਰ ਪੰਜਾਬ ਸਰਕਾਰ ਇਸ ਵਿਚ ਸਮੇਂ ਦੀ ਛੋਟ ਦੇ ਰਹੀ ਸੀ। ਲੇਕਿਨ ਹੁਣ ਸਰਕਾਰ ਨੇ ਤਾਰੀਕ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ। ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟਸ ਨੂੰ ਹਰ ਪੁਰਾਣੀ ਅਤੇ ਨਵੀਂ ਗੱਡੀ ’ਤੇ ਲਾਉਣਾ ਜ਼ਰੂਰੀ ਹੋਵੇਗਾ।
ਪੰਜਾਬ ਸਰਕਾਰ ਵਲੋਂ ਜਾਰੀ ਸੂਚਨਾ ਅਨੁਸਾਰ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟਸ ਨਾ ਲਗਵਾਉਣ ’ਤੇ ਪਹਿਲਾਂ 2 ਹਜ਼ਾਰ ਰੁਪਏ ਤੱਕ ਚਲਾਨ ਭਰਨਾ ਪੈ ਸਕਦਾ ਹੈ। ਜੇਕਰ ਇਹੀ ਗਲਤੀ ਮੁੜ ਕੀਤੀ ਤਾ 3 ਹਜ਼ਾਰ ਰੁਪਏ ਚਲਾਨ ਭਰਨਾ ਹੋਵੇਗਾ।