Home ਤਾਜ਼ਾ ਖਬਰਾਂ ਫਤਿਹਗੜ੍ਹ ਸਾਹਿਬ ਵਿਖੇ ਡੇਂਗੂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਫਤਿਹਗੜ੍ਹ ਸਾਹਿਬ ਵਿਖੇ ਡੇਂਗੂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

0


ਕੌਮੀ ਡੇਂਗੂ ਦਿਵਸ ਮੌਕੇ ਵਿਸ਼ੇਸ਼ ਉਪਰਾਲਾ
ਮਾਦਾ ਮੱਛਰ ਦੇ ਡੰਗ ਮਾਰਨ ਨਾਲ ਫੈਲਦੈ ਵਾਇਰਸ : ਰਣਜੋਧ ਸਿੰਘ ਭੱਟੀ
ਫਤਿਹਗੜ੍ਹ ਸਾਹਿਬ, 16 ਮਈ (ਹਮਦਰਦ ਨਿਊਜ਼ ਸਰਵਿਸ) :
ਭਾਰਤ ’ਚ ਹਰ ਸਾਲ 16 ਮਈ ਨੂੰ ਕੌਮੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਮੱਛਰਾਂ ਤੋਂ ਪੈਦਾ ਹੋਣ ਵਾਲੀ ਬਿਮਾਰੀ ਤੇ ਇਸ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਜਾਗਰੂਕਤਾ ਫੈਲਾਈ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਵੀ ਕੌਮੀ ਡੇਂਗੂ ਦਿਵਸ ਮਨਾਇਆ ਗਿਆ।
ਇਸ ਦੌਰਾਨ ਸਿਹਤ ਕਰਮਚਾਰੀ ਰਣਜੋਧ ਸਿੰਘ ਭੱਟੀ ਅਤੇ ਹਰਦੀਪ ਸਿੰਘ ਨੇ ਜਿੱਥੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਬਾਰੇ ਜਾਗਰੂਕ ਕੀਤਾ, ਉੱਥੇ ਇਸ ਬਿਮਾਰੀ ਤੋਂ ਬਚਣ ਦੇ ਤਰੀਕੇ ਵੀ ਦੱਸੇ। ਉਨ੍ਹਾਂ ਨੇ ਕਿਹਾ ਕਿ ਹੈਲਥ ਐਂਡ ਬੈਲਨੈਸ ਸੈਂਟਰ ਤਰਖਾਣ ਮਾਜਰਾ, ਫਤਿਹਗੜ੍ਹ ਸਾਹਿਬ ਵੱਲੋਂ ਇਲਾਕੇ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਢੁਕਵੇਂ ਕਦਮ ਚੁੱਕੇ ਜਾਣਗੇ।
ਸਿਹਤ ਕਰਮਚਾਰੀਆਂ ਨੇ ਕਿਹਾ ਕਿ ਮਈ ਮਹੀਨਾ ਖਤਮ ਹੋਣ ਮਗਰੋਂ ਜੂਨ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਬਰਸਾਤ ਦੇ ਮੌਸਮ ਵਿੱਚ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਡੇਂਗੂ ਦੀ ਰੋਕਥਾਮ ਲਈ ਸਮਾਜ ਦਾ ਹਰ ਮੈਂਬਰ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਮਾਦਾ ਮੱਛਰ ਦੇ ਡੰਗ ਮਾਰਨ ਨਾਲ ਹੀ ਵਾਇਰਸ ਫੈਲਦਾ ਹੈ, ਕਿਉਂਕਿ ਇਸ ਨੂੰ ਅੰਡੇ ਦੇਣ ਲਈ ਪ੍ਰੋਟੀਨ ਦੀ ਲੋੜ ਹੁੰਦਾ ਹੈ, ਜੋ ਇਸ ਨੂੰ ਮਨੁੱਖੀ ਖੂਨ ਵਿੱਚੋਂ ਮਿਲ ਜਾਂਦੀ ਹੈ। ਇਸ ਨਾਲ ਇਸ ਦੇ ਅੰਡੇ ਨੂੰ ਵਧਣ ਵਿੱਚ ਆਸਾਨੀ ਹੋ ਜਾਂਦੀ ਹੈ। ਇਸ ਮੱਛਰ ਦੇ ਕੱਟਣ ਨਾਲ 7 ਦਿਨਾਂ ਬਾਅਦ ਇਸ ਦਾ ਵਾਇਰਸ ਮਨੁੱਖੀ ਸਰੀਰ ਵਿੱਚ ਘਰ ਕਰ ਜਾਂਦਾ ਹੈ।