Home ਮੰਨੋਰੰਜਨ ਫਿਲਮ “ਮੇਰਾ ਬਾਬਾ ਨਾਨਕ” ਜ਼ਰੀਏ ਲੋਕਾਂ ਦੀਆਂ ਅੱਖਾਂ ਨਮ ਹੋਈਆਂ

ਫਿਲਮ “ਮੇਰਾ ਬਾਬਾ ਨਾਨਕ” ਜ਼ਰੀਏ ਲੋਕਾਂ ਦੀਆਂ ਅੱਖਾਂ ਨਮ ਹੋਈਆਂ

0

 ਮਾਨਸਾ,25 ਮਈ ( ਬਿਕਰਮ ਵਿੱਕੀ ): 19 ਮਈ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋ ਚੁੱਕੀ ਪਰਿਵਾਰਿਕ, ਸਾਫ ਸੁਥਰੀ, ਪਰਮਾਤਮਾ ਵਿਚ ਅਟੱਲ ਵਿਸ਼ਵਾਸ ਵਾਲੀ ਤੇ  ਸਾਬਤ ਸੂਰਤ ਸਿੱਖ ਦੇ ਮੁੱਖ ਕਿਰਦਾਰ ਵਾਲੀ  ਫਿਲਮ” ਮੇਰਾ ਬਾਬਾ ਨਾਨਕ” ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਨੇ  ਬਹੁਤ ਚਿਰ ਬਾਅਦ ਦਰਸ਼ਕਾਂ ਕਿਸੇ ਫਿਲਮ ਨੂੰ ਦੇਖ ਕੇ  ਨਮ ਅੱਖਾਂ ਨਾਲ ਬਾਹਰ ਆਉਂਦੇ ਦੇਖੇ ਗਏ। ਓਥੇ ਹੀ ਵੱਖ-ਵੱਖ ਰੇਟਿੰਗ ਏਜੰਸੀ ਵੱਲੋਂ ਫੁੱਲ ਸਟਾਰ ਦਿੱਤੇ ਜਾਣ ਤੇ ਫਿਲਮ ਦੇ ਕਹਾਣੀ ਲੇਖਕ, ਅਦਾਕਾਰ ਤੇ ਨਿਰਦੇਸ਼ਕ ਡਾਕਟਰ ਅਮਨ ਮੀਤ ਸਿੰਘ ਤੇ ਪੂਰੀ ਸਟਾਰਕਾਸਟ ਦੇ ਹੌਂਸਲੇ ਪੂਰੀ ਤਰਾਂ ਬੁਲੰਦ ਹਨ। ਫਿਲਮ ਦੇਖਣ ਵਾਲਾ ਇਨਸਾਨ ਪੂਰੀ ਤਰ੍ਹਾਂ ਫਿਲਮ ਨਾਲ ਜੁੜ ਜਾਂਦਾ ਹੈ। ਕਿਉਂ ਜੋ ਹਰੇਕ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ, ਔਕੜਾਂ ਤੇ ਦੁੱਖ ਜ਼ਰੂਰ ਹੁੰਦੇ ਹਨ। ਪਰ ਪਰਮਾਤਮਾ ਵਿਚ ਅਟੱਲ ਵਿਸ਼ਵਾਸ਼ ਰੱਖਣ ਵਾਲੀ ਹਰ ਰੂਹ ਨੂੰ ਪਰਮਾਤਮਾ ਇਹਨਾਂ ਚੋਂ ਕੱਢਣ ਲਈ ਸਹਾਈ ਹੁੰਦਾ ਹੈ। ਫਿਲਮ ਦੇਖਣ ਤੋਂ ਬਾਅਦ ਤੁਹਾਡਾ ਰੱਬ ਵਿੱਚ ਵਿਸ਼ਵਾਸ ਹੋਰ ਗੂੜ੍ਹਾ ਹੁੰਦਾ। ਫ਼ਿਲਮ ਦੇਖਣ ਵਾਲੇ ਹਰ ਇਨਸਾਨ ਦੀ ਅੱਖ ਜ਼ਰੂਰ ਨਮ ਹੁੰਦੀ ਹੈ। ਕਿਉਂ ਜੋ ਫ਼ਿਲਮ ਅਸਲੀਅਤ ਦੇ ਬਹੁਤ ਨੇੜੇ ਹੈ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ, ਡਾਈਲੌਗ ਤੇ ਸੰਗੀਤ ਬਾਕਮਾਲ ਹਨ। ਸਾਨੂੰ ਇਸ ਤਰ੍ਹਾਂ ਦੇ ਵਿਸ਼ਿਆਂ ਵਾਲੀਆਂ ਫਿਲਮਾਂ ਦੀ ਪੂਰੀ ਸਪੋਰਟ ਕਰਨੀ ਬਣਦੀ ਹੈ। ਤਾਂ ਜੋ ਹੋਰ ਫ਼ਿਲਮਸਾਜ਼ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਦਾ ਹੀਆ ਕਰ ਸਕਣ। ਫਿਲਮ ਨੇ ਦੱਸ ਦਿੱਤਾ ਹੈ ਕਿ ਫਿਲਮ ਦਾ ਵਿਸ਼ਾ ਵਸਤੂ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ। ਤੇ ਫਿਲਮ ਦੇ ਹਰੇਕ ਪਾਤਰ ਨੇ ਆਪਣਾ-ਆਪਣਾ ਰੋਲ ਬਾਖੂਬੀ ਨਿਭਾਇਆ ਹੈ। ਫ਼ਿਲਮ ਨਾਲ ਜੁੜਿਆ ਹਰ ਸ਼ਖ਼ਸ ਵਧਾਈ ਦਾ ਪਾਤਰ ਹੈ। ਸਾਨੂੰ ਡਾਕਟਰ ਅਮਨ ਮੀਤ ਸਿੰਘ ਤੇ ਹਮੇਸ਼ਾ ਮਾਣ ਰਹੇਗਾ ਜਿਸ ਨੇ ਪੰਜ ਸਾਲਾਂ ਦੀ ਮਿਹਨਤ ਤੋਂ ਬਾਅਦ ਇਕ ਬਹੁਤ ਖੂਬਸੂਰਤ, ਲਾਜਵਾਬ, ਬਾਕਮਾਲ ਵਿਸ਼ੇ ਦੀ ਫਿਲਮ ਦਰਸ਼ਕਾਂ ਦੀ ਝੋਲੀ ਪਾਈ ਹੈ।