Home ਤਾਜ਼ਾ ਖਬਰਾਂ ਬਕਿੰਘਮ ਪੈਲੇਸ ਦੇ ਬਾਹਰ ਸ਼ੱਕੀ ਵਿਅਕਤੀ ਕਾਬੂ

ਬਕਿੰਘਮ ਪੈਲੇਸ ਦੇ ਬਾਹਰ ਸ਼ੱਕੀ ਵਿਅਕਤੀ ਕਾਬੂ

0


ਲੰਡਨ, 3 ਮਈ, ਹ.ਬ. : ਬ੍ਰਿਟੇਨ ਦੀ ਪੁਲਸ ਨੇ ਲੰਡਨ ਦੇ ਬਕਿੰਘਮ ਪੈਲੇਸ ਦੇ ਬਾਹਰ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ’ਤੇ ਪੈਲੇਸ ਦੇ ਮੈਦਾਨ ਵਿਚ ਬੰਦੂਕ ਦੇ ਕਾਰਤੂਸ ਸੁੱਟਣ ਦਾ ਦੋਸ਼ ਹੈ। ਇਹ ਘਟਨਾ ਰਾਜਾ ਚਾਰਲਸ-3 ਦੀ ਤਾਜਪੋਸ਼ੀ ਤੋਂ 4 ਦਿਨ ਪਹਿਲਾਂ ਵਾਪਰੀ ਸੀ। ਜ਼ਿਕਰਯੋਗ ਹੈ ਕਿ ਤਾਜਪੋਸ਼ੀ ਸਮਾਰੋਹ 6 ਮਈ ਨੂੰ ਹੋਣ ਜਾ ਰਿਹਾ ਹੈ। ਚਾਰਲਸ 3, ਵੇਲਜ਼ ਦਾ ਸਾਬਕਾ ਪ੍ਰਿੰਸ ਅਤੇ ਮਹਾਰਾਣੀ ਐਲਿਜ਼ਾਬੈਥ 2 ਦਾ ਸਭ ਤੋਂ ਵੱਡਾ ਪੁੱਤਰ, ਸਤੰਬਰ 2022 ਵਿੱਚ ਜਦੋਂ ਉਸ ਦੀ ਮਾਂ ਦੀ ਮੌਤ ਹੋ ਗਈ ਤਾਂ ਬ੍ਰਿਟੇਨ ਦਾ ਰਾਜਾ ਬਣਿਆ। ਹੁਣ ਉਹ ਧਾਰਮਿਕ ਸਮਾਗਮ ਦੌਰਾਨ ਤਾਜ ਪਹਿਨ ਕੇ ਰਸਮੀ ਤਾਜਪੋਸ਼ੀ ਕਰਨਗੇ। ਘਟਨਾ ਮੰਗਲਵਾਰ ਸ਼ਾਮ ਦੀ ਹੈ, ਪੁਲਿਸ ਨੂੰ ਇੱਕ ਸ਼ੱਕੀ ਬੈਗ ਵੀ ਮਿਲਿਆ ਹੈ। ਸਕਾਟਲੈਂਡ ਯਾਰਡ ਦੇ ਅਨੁਸਾਰ, ਵਿਅਕਤੀ ਮੰਗਲਵਾਰ ਸ਼ਾਮ 7 ਵਜੇ ਪੈਲੇਸ ਦੇ ਗੇਟ ’ਤੇ ਪਹੁੰਚਿਆ ਅਤੇ ਸ਼ਾਟਗਨ ਕਾਰਤੂਸ ਵਰਗੀਆਂ ਚੀਜ਼ਾਂ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਇਸ ਤੋਂ ਤੁਰੰਤ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਜਗ੍ਹਾ ਦੀ ਘੇਰਾਬੰਦੀ ਕਰ ਲਈ ਗਈ।