Home ਤਾਜ਼ਾ ਖਬਰਾਂ ਭਾਰਤੀ ਮੂਲ ਦੀ ਰਾਧਾ ਨੂੰ ਅਮਰੀਕੀ ਰੱਖਿਆ ਮੰਤਰਾਲੇ ਵਿਚ ਮਿਲਿਆ ਵੱਡਾ ਅਹੁਦਾ

ਭਾਰਤੀ ਮੂਲ ਦੀ ਰਾਧਾ ਨੂੰ ਅਮਰੀਕੀ ਰੱਖਿਆ ਮੰਤਰਾਲੇ ਵਿਚ ਮਿਲਿਆ ਵੱਡਾ ਅਹੁਦਾ

0


ਨਵੀਂ ਦਿੱਲੀ, 22 ਅਪ੍ਰੈਲ, ਹ.ਬ. : ਅਮਰੀਕੀ ਸੈਨੇਟ ਨੇ ਕੌਮੀ ਸੁਰੱਖਿਆ ਮਾਹਰ ਰਾਧਾ ਅਯੰਗਰ ਪਲੰਬ ਨੂੰ ਰੱਖਿਆ ਵਿਭਾਗ ਦੀ ਖਰੀਦ ਅਤੇ ਸਾਂਭ ਸੰਭਾਲ ਦਾ ਕੰਮ ਕਰਨ ਦੇ ਲਈ ਡਿਪਟੀ ਅੰਡਰ ਸੈਕਰੇਟਰੀ ਆਫ ਡਿਫੈਂਸ ਨਿਯੁਕਤ ਕਰਨ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰਪਤੀ ਜੋਅ ਬਾਈਡਨ ਨੇ ਪਲੰਬ ਨੂੰ ਜੂਨ 2022 ਵਿਚ ਇਸ ਵੱਕਾਰੀ ਅਹੁਦੇ ਦੇ ਲਈ ਨਾਮਜ਼ਦ ਕੀਤਾ ਸੀ। ਉਹ ਵਰਤਮਾਨ ਵਿਚ ਉਪ ਰੱਖਿਆ ਮੰਤਰੀ ਦੇ ਚੀਫ਼ ਆਫ ਸਟਾਫ਼ ਦੇ ਰੂਪ ਵਿਚ ਤੈਨਾਤ ਹੈ। ਅਮਰੀਕੀ ਸੈਨੇਟ ਆਵਧਿਕ ਪ੍ਰੈਸ ਗੈਲਰੀ ਨੇ ਮੰਗਲਵਾਰ ਨੂੰ ਟਵੀਟ ਕੀਤਾ, 68-30 ਵੋਟਾਂ ਨਾਲ ਸੈਨੇਟ ਨੇ ਰਾਧਾ ਅਯੰਗਰ ਪਲੰਬ ਨੂੰ ਡਿਪਟੀ ਅੰਡਰ ਸੈਕਰੇਟਰੀ ਆਫ ਡਿਫੈਂਸ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ। ਚੀਫ ਆਫ਼ ਸਟਾਫ਼ ਦੇ ਰੂਪ ਵਿਚ ਨਿਯੁਕਤੀ ਤੋਂ ਪਹਿਲਾਂ ਉਹ ਗੂਗਲ ਵਿਚ ਰਿਸਰਚ ਐਂਡ ਇਨਸਾਈਟਸ ਫਾਰ ਟਰੱਸਟ ਐਂਡ ਸੇਫਟੀ ਦੀ ਡਾਇਰੈਕਟਰ ਸੀ। ਉਸ ਤੋਂ ਪਹਿਲਾਂ ਉਹ ਫੇਸਬੁੱਕ ਵਿਚ ਨੀਤੀ ਵਿਸ਼ਲੇਸ਼ਣ ਦੇ ਕੌਮਾਂਤਰੀ ਮੁਖੀ ਦੇ ਰੂਪ ਵਿਚ ਕੰਮ ਕਰ ਚੁੱਕੀ ਹੈ।