Home ਅਮਰੀਕਾ ਭਾਰਤੀ ਮੂਲ ਦੇ ਸਾਈਬਰ ਸਕਿਓਰਿਟੀ ਮਾਹਰ ’ਤੇ ਲੱਗਿਆ ਸਾਈਬਰ ਸਟੌਕਿੰਗ ਦਾ ਦੋਸ਼

ਭਾਰਤੀ ਮੂਲ ਦੇ ਸਾਈਬਰ ਸਕਿਓਰਿਟੀ ਮਾਹਰ ’ਤੇ ਲੱਗਿਆ ਸਾਈਬਰ ਸਟੌਕਿੰਗ ਦਾ ਦੋਸ਼

0
ਭਾਰਤੀ ਮੂਲ ਦੇ ਸਾਈਬਰ ਸਕਿਓਰਿਟੀ ਮਾਹਰ ’ਤੇ ਲੱਗਿਆ ਸਾਈਬਰ ਸਟੌਕਿੰਗ ਦਾ ਦੋਸ਼

ਨਿਊਯਾਰਕ, 19 ਮਾਰਚ, ਹ.ਬ. : ਭਾਰਤੀ ਮੂਲ ਦੇ ਇੱਕ ਸਾਈਬਰ ਸਕਿਓਰਿਟੀ ਮਾਹਰ ’ਤੇ ਅਮਰੀਕੀ ਫੈਡਰਲ ਅਦਾਲਤ ਵਿਚ ਪੰਜ ਲੋਕਾਂ ਦੇ ਨਾਲ ਸਾਈਬਰ ਸਟੌਕਿੰਗ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਵਿਚ ਇੱਕ ਸਹਾਇਕ ਸਰਕਾਰੀ ਵਕੀਲ ਅਤੇ ਉਸ ਦੀ ਜਾਂਚ ਵਿਚ ਸ਼ਾਮਲ ਇੱਕ ਪੁਲਿਸ ਅਧਿਕਾਰੀ ਵੀ ਹੈ।
ਮਾਹਰ ਵਲੋਂ ਇਨ੍ਹਾਂ ਡਰਾਉਣ ਵਾਲੇ ਮੈਸੇਜ ਭੇਜੇ ਜਾਂਦੇ ਹਨ। ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਦੇ ਲਈ ਕਾਰਜਵਾਹਕ ਅਟਾਰਨੀ ਟੈਸਾ ਗੋਰਮਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਗੋਰਮਨ ਨੇ ਕਿਹਾ ਕਿ ਸਿਟੀਜ਼ਨ ਪੈਨਲ ਵਾਲੇ ਗਰੈਂਡ ਜਿਊਰੀ ਨੇ ਬੁਧਵਾਰ ਨੂੰ ਸਾਈਬਰ ਸਟੌਕਿੰਗ ਦੇ ਮਾਮਲੇ ਵਿਚ ਸੁਮਿਤ ਗਰਗ ਨੂੰ ਦੋਸ਼ੀ ਪਾਇਆ ਹੈ। ਸੁਮਿਤ ਨੂੰ ਹਿਰਾਸਤ ਵਿਚ ਲੈ ਲਿਆ ਗਿਹਅ ਅਤੇ ਹੁਣ 25 ਮਾਰਚ ਨੂੰ ਉਸ ਨੂੰ ਜਸਟਿਸ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਅਦਾਲਤ ਵਿਚ ਜਮ੍ਹਾ ਕੀਤੇ ਗਏ ਦਸਤਾਵੇਜ਼ਾਂ ਦੇ ਅਨੁਸਾਰ, ਮਾਰੇ ਗਏ ਜੱਜਾਂ ਅਤੇ ਸਰਕਾਰੀ ਵਕੀਲਾਂ ਦੀ ਸੂਚੀ ਦੇ ਨਾਲ ਸੁਮਿਤ ਨੇ ਸਥਾਨਕ ਜੱਜਾਂ ਨੂੰ ਧਮਕੀ ਭਰੇ ਈਮੇਲ ਭੇਜੇ ਹਨ।
ਇਸ ਵਿਚ ਉਨ੍ਹਾਂ ਹੱਤਿਆ ਕੀਤੇ ਜਾਣ ਦੀ ਧਮਕੀ ਦਿੱਤੀ ਗਈ ਹੈ। ਦਸਤਾਵੇਜ਼ਾਂ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਸੁਮਿਤ ਨੇ ਅਪਣੀ ਪਛਾਣ ਲੁਕਾ ਕੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਈਮੇਲ ਜ਼ਰੀਏ ਸਾਲ ਦੀ ਮਿਆਦ ਵਿਚ ਤਮਾਮ ਲੋਕਾਂ ਨੂੰ ਜਾਨ ਤੋਂ ਮਾਰਨ, ਨੁਕਸਾਨ ਪਹੁੰਹਉਣ ਦੀ ਧਮਕੀ ਦਿੱਤੀ। ਲੋਕਾਂ ਨੂੰ ਭਾਵਨਾਤਮਕ ਤੌਰ ’ਤੇ ਪ੍ਰੇਸ਼ਾਨ ਕੀਤਾ। ਗਰਗ ਦੀ ਪ੍ਰੇਸ਼ਾਨੀ ਇੱਕ ਔਰਤ ਦੇ ਨਾਲ ਸ਼ੁਰੂ ਹੋਈ ਜੋ ਉਸੇ ਘਰ ਵਿਚ ਇੱਕ ਕਮਰਾ ਲੈ ਕੇ ਰਹਿੰਦੀ ਸੀ ਜਿੱਥੇ ਗਰਗ ਅਪਣੀ ਪਤਨੀ ਦੇ ਨਾਲੀ ਰਹਿੰਦਾ ਸੀ।
ਦਰਜ ਸ਼ਿਕਾਇਤ ਮੁਤਾਬਕ, ਗਰਗ ਨੇ ਕਥਿਤ ਤੌਰ ’ਤੇ ਔਰਤ ਦੀ ਡਾਇਰੀ ਪੜ੍ਹੀ ਸੀ । ਇਸ ਨੂੰ ਪੜ੍ਹਨ ਤੋਂ ਬਾਅਦ ਉਸ ਨੂੰ ਔਰਤ ਦੀ ਸਿਹਤ, ਉਨ੍ਹਾਂ ਦੇ ਪਿਛਲੇ ਰਿਸ਼ਤੇ ਆਦਿ ਦੇ ਬਾਰੇ ਵਿਚ ਕਾਫੀ ਕੁਝ ਪਤਾ ਲੱਗ ਚੁੱਕਾ ਸੀ। ਬਾਅਦ ਵਿਚ ਇਨ੍ਹਾਂ ਦਾ ਉਪਯੋਗ ਮਹਿਲਾ ਨੂੰ ਡਰਾਉਣ-ਧਮਕਾਉਣ ਦੇ ਲਈ ਕੀਤਾ ਜਾਣ ਲੱਗਾ। ਇਸ ਵਿਚ ਅੱਗੇ ਕਿਹਾ ਗਿਆ, ਗਰਗ ਤੋਂ ਪੇ੍ਰਸ਼ਾਨ ਹੋ ਕੇ ਔਰਤ ਉਸ ਘਰ ਤੋਂ ਚਲੀ ਗਈ ਅਤੇ ਬਾਅਦ ਵਿਚ ਗਰਗ ਨੇ ਵੀ ਮਹਿਲਾ ਨਾਲ ਕਦੇ ਸੰਪਰਕ ਨਹੀਂ ਕਰਨ ਦਾ Îਇੱਕ ਸਮਝੌਤਾ ਕੀਤਾ ਸੀ, ਲੇਕਿਨ ਫੇਰ ਇੱਕ ਸਥਾਨਕ ਅਦਾਲਤ ਵਿਚ ਗਰਗ ’ਤੇ ਮਹਿਲਾ , ਉਸ ਦੇ ਪ੍ਰੇਮੀ ਅਤੇ ਪੇਸ਼ੇ ਤੋਂ ਵਕੀਲ ਮਹਿਲਾ ਦੇ ਚਾਚਾ ਨੂੰ ਸਾਈਬਰ ਸਟੌਕ ਕਰਨ ਦਾ ਦੋਸ਼ ਲੱਗਾ।
ਸ਼ਿਕਾਇਤ ਵਿਚ ਕਿਹਾ ਗਿਆ ਗਰਗ ਨੇ ਮਹਿਲਾ ਨੂੰ ਜਾਨ ਤੋਂ ਮਾਰਨ ਅਤੇ ਉਸ ਦੇ ਨਾਲ ਵਕੀਲ ਦੀ ਪਤਨੀ ਦੇ ਨਾਲ ਬਲਾਤਕਾਰ ਕੀਤੇ ਜਾਣ ਦੀ ਵੀ ਧਮਕੀ ਦਿੱਤੀ ਸੀ। ਗਰਗ ਨੇ ਵਕੀਲ ਨੂੰ ਸਰੀਰਕ ਤੌਰ ’ਤੇ ਨੁਕਸਾਨ ਪੁੰਹਾਉਣ ਦੀ ਵੀ ਧਮਕੀ ਦਿੱਤੀ। ਕੋਰਟ ਵਿਚ ਦਿੱਤੇ ਦਸਤਾਵੇਜ਼ਾਂ ਮੁਤਾਬਕ ਗਰਗ ਨੇ ਪਹਿਲਾਂ ਕਦੇ ਔਰਤ ਨੂੰ ਕਿਹਾ ਸੀ ਕਿ ਉਹ Îਮਾਨਸਿਕ ਸਮੱਸਿਆ ਨਾਲ ਪੀੜਤ ਹੈ।