Home ਸਿਹਤ ਮਹਾਰਾਸ਼ਟਰ ‘ਚ ਲਗਾਤਾਰ ਦੂਜੇ ਦਿਨ 25 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ, 70 ਮੌਤਾਂ

ਮਹਾਰਾਸ਼ਟਰ ‘ਚ ਲਗਾਤਾਰ ਦੂਜੇ ਦਿਨ 25 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ, 70 ਮੌਤਾਂ

0
ਮਹਾਰਾਸ਼ਟਰ ‘ਚ ਲਗਾਤਾਰ ਦੂਜੇ ਦਿਨ 25 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ, 70 ਮੌਤਾਂ

ਮੁੰਬਈ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਹਾਰਾਸ਼ਟਰ ‘ਚ ਲਗਾਤਾਰ ਦੂਜੇ ਦਿਨ 25 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਸ਼ੁੱਕਰਵਾਰ ਨੂੰ ਸੂਬੇ ‘ਚ 25,681 ਮਰੀਜ਼ ਪਾਏ ਗਏ, ਜੋ ਵੀਰਵਾਰ ਦੇ ਅੰਕੜਿਆਂ ਤੋਂ ਥੋੜੇ ਜਿਹੇ ਘੱਟ ਹਨ। ਪਿਛਲੇ 24 ਘੰਟੇ ‘ਚ ਸੂਬੇ ਵਿੱਚ 70 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਦਿਨ ਪਹਿਲਾਂ 58 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ।
ਲਗਾਤਾਰ ਦੂਜੇ ਦਿਨ 25 ਹਜ਼ਾਰ ਤੋਂ ਵੱਧ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੂਬੇ ‘ਚ ਸੰਕਰਮਿਤ ਦੀ ਕੁੱਲ ਗਿਣਤੀ 24 ਲੱਖ 22 ਹਜ਼ਾਰ 21 ਹੋ ਗਈ ਹੈ। ਸ਼ੁੱਕਰਵਾਰ ਨੂੰ 14,400 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਠੀਕ ਹੋਣ ਵਾਲੇ ਲੋਕਾਂ ਦੀ ਕੁਲ ਗਿਣਤੀ 21,89,965 ਹੋ ਗਈ ਹੈ। ਹੁਣ ਤਕ ਇੱਥੇ ਕੁਲ 53,208 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸੂਬੇ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 1,77,560 ਹੈ।
ਹੁਣ ਮੁੰਬਈ ‘ਚ ਮੌਲ ਵਿੱਚ ਐਂਟਰੀ ਤੋਂ ਪਹਿਲਾਂ ਕੋਰੋਨਾ ਨੈਗੇਟਿਵ ਰਿਪੋਰਟ ਵਿਖਾਉਣੀ ਪਵੇਗੀ ਜਾਂ ਗੇਟ ‘ਤੇ ਹੀ ਇਕ ਐਂਟੀਜਨ ਟੈਸਟ ਕੀਤਾ ਜਾਵੇਗਾ। ਬੀਐਮਸੀ ਨੇ ਇਹ ਵਿਵਸਥਾ ਸ਼ੁਰੂ ਕਰਨ ਲਈ ਸਾਰੇ ਮੌਲ ਪ੍ਰਬੰਧਕਾਂ ਨੂੰ 22 ਮਾਰਚ ਤਕ ਦਾ ਸਮਾਂ ਦਿੱਤਾ ਹੈ।
ਮੌਤ ਦਰ ‘ਚ ਮਹਾਰਾਸ਼ਟਰ ਦੇਸ਼ ‘ਚ ਦੂਜੇ ਨੰਬਰ ‘ਤੇ
17 ਮਾਰਚ ਤਕ ਸੂਬੇ ‘ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਮੌਤ ਦਰ 2.26% ਹੈ। ਉੱਥੇ ਹੀ ਦੇਸ਼ ‘ਚ ਇਹ ਅੰਕੜਾ 1.39% ਹੈ। ਇਸ ਦੇ ਨਾਲ ਹੀ ਪੰਜਾਬ ‘ਚ ਮਹਾਰਾਸ਼ਟਰ ਨਾਲੋਂ ਮੌਤ ਦੀ ਦਰ 3.05% ਹੈ। ਮਹਾਰਾਸ਼ਟਰ ਦੇ ਨਾਲ ਲੱਗਦੇ ਦਾਦਰ ਤੇ ਨਗਰ ਹਵੇਲੀ ‘ਚ 0.06% ਹੈ।
ਮੈਨੂੰ ਯਕੀਨ ਹੈ ਸਰਕਾਰ ਹਾਲਾਤ ਨੂੰ ਕਾਬੂ ਕਰ ਲਵੇਗੀ : ਹੇਮਾ ਮਾਲਿਨੀ
ਮਹਾਰਾਸ਼ਟਰ ਦੀ ਕੋਰੋਨਾ ਸਥਿਤੀ ‘ਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਟੀਕਾ ਲਗਵਾਉਣ ਤੋਂ ਬਾਅਦ ਲੋਕ ਵੱਧ ਲਾਪਰਵਾਹ ਹੋ ਗਏ ਹਨ। ਲੋਕਾਂ ਨੂੰ ਲੱਗਦਾ ਹੈ ਕਿ ਉਹ ਹੁਣ ਬਗੈਰ ਮਾਸਕ ਬਾਹਰ ਘੁੰਮ ਸਕਦੇ ਹਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਰੋਨਾ ਅਜੇ ਵੀ ਇੱਥੇ ਹੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਸਰਕਾਰ ਹਾਲਾਤ ਨੂੰ ਛੇਤੀ ਕੰਟਰੋਲ ਕਰ ਲਵੇਗੀ।”