Home ਮੰਨੋਰੰਜਨ ਮੈਂ ਸੱਚੀ ਦੇਸ਼ ਭਗਤ ਹਾਂ, ਹਰਾਮਖੋਰ ਨਹੀਂ : ਕੰਗਨਾ ਰਣੌਤ

ਮੈਂ ਸੱਚੀ ਦੇਸ਼ ਭਗਤ ਹਾਂ, ਹਰਾਮਖੋਰ ਨਹੀਂ : ਕੰਗਨਾ ਰਣੌਤ

0
ਮੈਂ ਸੱਚੀ ਦੇਸ਼ ਭਗਤ ਹਾਂ, ਹਰਾਮਖੋਰ ਨਹੀਂ : ਕੰਗਨਾ ਰਣੌਤ

ਮੁੰਬਈ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਜੈਲੇਟਿਨ ਰਾਡਾਂ ਮਿਲਣ ਦੇ ਮਾਮਲੇ ਦੀ ਜਾਂਚ ਦੌਰਾਨ ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ। ਇਸ ਕਾਰਨ ਜਿੱਥੇ ਮੁੰਬਈ ਪੁਲਿਸ ਦੀ ਕਾਫ਼ੀ ਬਦਨਾਮੀ ਹੋ ਰਹੀ ਹੈ, ਉੱਥੇ ਹੀ ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਈ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ‘ਤੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਮਹਾਰਾਸ਼ਟਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਸਰਕਾਰ ‘ਤੇ ਚੁਟਕੀ ਲੈਂਦਿਆਂ ਕੰਗਨਾ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ।
ਕੰਗਨਾ ਨੇ ਟਵੀਟ ਕੀਤਾ, “ਜੋ ਸਾਧੂਆਂ ਦੀ ਹੱਤਿਆ ਅਤੇ ਔਰਤਾਂ ਦਾ ਅਪਮਾਨ ਕਰੇ, ਉਸ ਦਾ ਨਾਸ਼ ਹੋਣਾ ਪੱਕਾ ਹੈ।” ਕੰਗਨਾ ਨੇ ਇਕ ਹੋਰ ਟਵੀਟ ‘ਚ ਕਿਹਾ, “ਜਦੋਂ ਮੈਂ ਮਹਾਰਾਸ਼ਟਰ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਮਾੜੇ ਪ੍ਰਸ਼ਾਸਨ ‘ਤੇ ਸਵਾਲ ਕੀਤੇ ਸਨ ਤਾਂ ਮੈਨੂੰ ਗਾਲਾਂ, ਧਮਕੀਆਂ ਤੇ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਜਵਾਬ ਦਿੱਤਾ, ਪਰ ਜਦੋਂ ਮੇਰੇ ਪਿਆਰੇ ਸ਼ਹਿਰ ਪ੍ਰਤੀ ਮੇਰੀ ਇਮਾਨਦਾਰੀ ‘ਤੇ ਸਵਾਲ ਚੁੱਕੇ ਗਏ ਤਾਂ ਮੈਂ ਚੁੱਪਚਾਪ ਰੋਈ ਸੀ। ਜਦੋਂ ਉਨ੍ਹਾਂ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਮੇਰਾ ਘਰ ਤੋੜਿਆ ਤਾਂ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ ਸਨ।”
ਕੰਗਨਾ ਨੇ ਆਪਣੇ ਟਵੀਟ ‘ਚ ਸ਼ਿਵ ਸੈਨਾ ‘ਤੇ ਹਮਲਾ ਕਰਦਿਆਂ ਲਿਖਿਆ, “ਆਉਣ ਵਾਲੇ ਦਿਨਾਂ ‘ਚ ਉਹ ਪੂਰੀ ਤਰ੍ਹਾਂ ਸਾਹਮਣੇ ਆ ਜਾਣਗੇ। ਅੱਜ ਮੇਰੇ ਵਿਰੁੱਧ ਕੋਈ ਦੋਸ਼ ਨਹੀਂ ਹੈ। ਹੁਣ ਇਹ ਸਾਬਤ ਹੋ ਗਿਆ ਹੈ ਕਿ ਬਹਾਦਰੀ ਅਤੇ ਇਮਾਨਦਾਰੀ ਮੇਰੇ ਰਾਜਪੂਤਾਨਾ ਖੂਨ ‘ਚ ਵਹਿੰਦੀ ਹੈ। ਜਿਸ ਧਰਤੀ (ਮੁੰਬਈ) ਨੇ ਮੇਰਾ ਅਤੇ ਮੇਰੇ ਪਰਿਵਾਰ ਦਾ ਢਿੱਡ ਭਰਿਆ, ਉਸ ਨਾਲ ਮੈਨੂੰ ਪਿਆਰ ਹੈ। ਮੈਂ ਸੱਚੀ ਦੇਸ਼ਭਗਤ ਹਾਂ, ਹਰਾਮਖੋਰ ਨਹੀਂ।”
ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਪਰਮਬੀਰ ਸਿੰਘ ਦੇ ਟਰਾਂਸਫ਼ਰ ਦੀ ਖ਼ਬਰ ਨੂੰ ਰੀਟਵੀਟ ਕਰਦਿਆਂ ਲਿਖਿਆ ਸੀ, “ਇਹ ਉਹੀ ਵਿਅਕਤੀ ਹੈ ਜਿਸ ਨੇ ਮੁੰਬਈ ਦੀਆਂ ਸੜਕਾਂ ‘ਤੇ ਮੇਰੇ ਬਾਰੇ ਅਪਮਾਨਜਨਕ ਆਰਟ ਨੂੰ ਉਤਸ਼ਾਹਤ ਕੀਤਾ। ਜਦੋਂ ਮੈਂ ਬਦਲਾ ਲਿਆ ਤਾਂ ਸੋਨੀਆ ਦੀ ਸੈਨਾ ਵੱਲੋਂ ਉਸ ਦਾ ਬਚਾਅ ਕੀਤਾ ਗਿਆ ਅਤੇ ਬਦਲਾ ਲੈਣ ਲਈ ਉਨ੍ਹਾਂ ਨੇ ਮੇਰਾ ਘਰ ਤੋੜ ਦਿੱਤਾ। ਅੱਜ ਵੇਖੋ ਸ਼ਿਵ ਸੈਨਾ ਨੇ ਇਸ ਨੂੰ ਬਾਹਰ ਕੱਢ ਦਿੱਤਾ। ਇਹ ਸ਼ਿਵ ਸੈਨਾ ਦੇ ਅੰਤ ਦੀ ਸ਼ੁਰੂਆਤ ਹੈ।”