Home ਤਾਜ਼ਾ ਖਬਰਾਂ ਮੋਗਾ : 70 ਸਾਲਾ ਬਜ਼ੁਰਗ ਦੀ ਕੁੱਟਮਾਰ ਕਰਕੇ ਕੀਤੀ ਹੱਤਿਆ

ਮੋਗਾ : 70 ਸਾਲਾ ਬਜ਼ੁਰਗ ਦੀ ਕੁੱਟਮਾਰ ਕਰਕੇ ਕੀਤੀ ਹੱਤਿਆ

0

ਮੋਗਾ, 12 ਮਈ, ਹ.ਬ. : ਮੋਗਾ ਜ਼ਿਲੇ੍ਹ ਵਿਚ ਬਾਘਾਪੁਰਾਣਾ ਦੇ ਪਿੰਡ ਸੇਖਾ ਕਲਾਂ ’ਚ ਬਾਬਾ ਰੁਖੜ ਦਾਸ ਦੇ ਧਾਰਮਿਕ ਸਥਾਨ ’ਤੇ ਕੁਝ ਨੌਜਵਾਨਾਂ ਵੱਲੋਂ 70 ਸਾਲਾ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦੂਜੇ ਪਾਸੇ ਬਜ਼ੁਰਗ ਨੂੰ ਬਚਾਉਣ ਆਏ ਦੋ ਬਾਈਕ ਸਵਾਰਾਂ ਦੀ ਵੀ ਬਦਮਾਸ਼ਾਂ ਨੇ ਕੁੱਟਮਾਰ ਕੀਤੀ। ਮ੍ਰਿਤਕ ਬਜ਼ੁਰਗ ਸਾਧੂ ਸਿੰਘ ਦਾ ਘਰ ਧਾਰਮਿਕ ਸਥਾਨ ਦੇ ਨੇੜੇ ਹੈ। ਉਹ ਅਕਸਰ ਇਸ ਅਸਥਾਨ ’ਤੇ ਸੇਵਾ ਕਰਦੇ ਸਨ ਅਤੇ ਕਈ ਵਾਰ ਰਾਤ ਨੂੰ ਵੀ ਉਥੇ ਰੁਕ ਜਾਂਦੇ ਸੀ। ਬੁੱਧਵਾਰ ਨੂੰ ਵੀ ਉਹ ਉਥੇ ਹੀ ਰੁਕਿਆ ਅਤੇ ਰਾਤ ਕਰੀਬ 10 ਵਜੇ ਸਾਧੂ ਸਿੰਘ ਨੂੰ ਬਦਮਾਸ਼ਾਂ ਨੇ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵੀਰਵਾਰ ਨੂੰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਾ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਬਾਘਾਪੁਰਾਣਾ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਧਾਰਾ 302, 120ਬੀ, 148, 149 ਤਹਿਤ ਕੇਸ ਦਰਜ ਕੀਤਾ ਹੈ।