Home ਤਾਜ਼ਾ ਖਬਰਾਂ ਮੋਚਾ ਤੂਫਾਨ ਕਾਰਨ ਮਿਆਂਮਾਰ ਤੇ ਬੰਗਲਾਦੇਸ਼ ਵਿਚ ਤਬਾਹੀ, 6 ਲੋਕਾਂ ਦੀ ਮੌਤ

ਮੋਚਾ ਤੂਫਾਨ ਕਾਰਨ ਮਿਆਂਮਾਰ ਤੇ ਬੰਗਲਾਦੇਸ਼ ਵਿਚ ਤਬਾਹੀ, 6 ਲੋਕਾਂ ਦੀ ਮੌਤ

0


ਨਵੀਂ ਦਿੱਲੀ, 15 ਮਈ, ਹ.ਬ. : ਚੱਕਰਵਾਤੀ ਤੂਫਾਨ ਮੋਚਾ ਨੇ ਮਿਆਂਮਾਰ ਅਤੇ ਬੰਗਲਾਦੇਸ਼ ਵਿੱਚ ਬਹੁਤ ਤਬਾਹੀ ਮਚਾਈ ਹੈ। ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇਜ਼ ਹਵਾਵਾਂ ਨਾਲ ਕਈ ਘਰਾਂ ਦੀਆਂ ਛੱਤਾਂ ਉਡ ਗਈਆਂ। ਕੁਝ ਇਲਾਕਿਆਂ ’ਚ ਹੜ੍ਹ ਵਾਲੇ ਹਾਲਾਤ ਬਣ ਗਏ ਹਨ। ਤੂਫਾਨ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ।

ਮਿਆਂਮਾਰ ਦੀ ਫੌਜ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਚੱਕਰਵਾਤ ਨੇ ਸਿਟਵੇ, ਕਯਾਉਕਪੀਯੂ ਅਤੇ ਗਵਾ ਟਾਊਨਸ਼ਿਪਾਂ ਵਿੱਚ ਘਰਾਂ ਅਤੇ ਬਿਜਲੀ ਦੇ ਟ੍ਰਾਂਸਫਾਰਮਰਾਂ ਨੂੰ ਨੁਕਸਾਨ ਪਹੁੰਚਾਇਆ। ਇਸ ਤੂਫਾਨ ’ਚ ਸੈਂਕੜੇ ਦਰੱਖਤ ਉਖੜ ਗਏ ਹਨ। ਬਿਜਲੀ ਦੇ ਖੰਭੇ, ਟੈਲੀਫੋਨ ਟਾਵਰ ਵੀ ਉਡ ਗਏ। ਸਿਟਵੇ ਬੰਦਰਗਾਹ ਵਿੱਚ ਖਾਲੀ ਕਿਸ਼ਤੀਆਂ ਪਲਟ ਗਈਆਂ ਅਤੇ ਲੈਂਪਪੋਸਟਾਂ ਨੂੰ ਉਖਾੜ ਦਿੱਤਾ ਗਿਆ। ਸਹਾਇਕ ਨਦੀਆਂ ਸਿਟਵੇ ਅਤੇ ਮਾਂਗਡੌ ਜ਼ਿਲ੍ਹਿਆਂ ਵਿੱਚ 16 ਤੋਂ 20 ਫੁੱਟ ਤੱਕ ਵੱਧ ਗਈਆਂ।

ਇਸ ਤੋਂ ਪਹਿਲਾਂ ਸੈਂਟ ਮਾਰਟਿਨ ਟਾਪੂ ’ਤੇ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ, ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਨਾਲ ਟਕਰਾਉਣ ਤੋਂ ਪਹਿਲਾਂ, ਤੂਫਾਨ ਪੂਰਬ ਵੱਲ ਮੁੜ ਗਿਆ। ਇਸ ਨਾਲ ਬੰਗਲਾਦੇਸ਼ ’ਤੇ ਮੰਡਰਾ ਰਿਹਾ ਖ਼ਤਰਾ ਕਾਫੀ ਹੱਦ ਤੱਕ ਘੱਟ ਹੋ ਜਾਵੇਗਾ।