Home ਤਾਜ਼ਾ ਖਬਰਾਂ ਯੂਕਰੇਨ ਨੂੰ ਇਜ਼ਰਾਈਲ ਦੇਵੇਗਾ ਹਾਈਟੈਕ ਮਿਜ਼ਾਈਲ ਡਿਫੈਂਸ ਸਿਸਟਮ

ਯੂਕਰੇਨ ਨੂੰ ਇਜ਼ਰਾਈਲ ਦੇਵੇਗਾ ਹਾਈਟੈਕ ਮਿਜ਼ਾਈਲ ਡਿਫੈਂਸ ਸਿਸਟਮ

0


ਜ਼ੈਲੇਂਸਕੀ ਨੇ ਨੇਤਨਯਾਹੂ ਕੋਲੋਂ ਮੰਗੀ ਸੀ ਮਦਦ
ਕੀਵ, 5 ਮਈ, ਹ.ਬ. : ਹੁਣ ਤੱਕ ਰੂਸ-ਯੂਕਰੇਨ ਯੁੱਧ ਵਿੱਚ ਨਿਊਟਰਲ ਭੂਮਿਕਾ ਨਿਭਾਉਣ ਵਾਲੇ ਇਜ਼ਰਾਈਲ ਨੇ ਯੂਕਰੇਨ ਨੂੰ ਇੱਕ ਵਿਸ਼ੇਸ਼ ਮਿਜ਼ਾਈਲ ਰੱਖਿਆ ਪ੍ਰਣਾਲੀ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ ਦੋ ਖਾਸ ਗੱਲਾਂ ਹਨ। ਪਹਿਲਾ, ਆਮ ਯੂਕਰੇਨੀ ਨਾਗਰਿਕਾਂ ਦੀ ਜਾਨ ਬਚਾਈ ਜਾਵੇਗੀ, ਕਿਉਂਕਿ ਇਹ ਸਿਰਫ ਨਾਗਰਿਕ ਸੁਰੱਖਿਆ ਲਈ ਬਣਾਇਆ ਗਿਆ ਹੈ। ਦੂਜਾ, ਇਸ ਦਾ ਐਡਵਾਂਸ ਵਰਜ਼ਨ ਇਜ਼ਰਾਈਲ ’ਚ ਤਾਇਨਾਤੀ ਤੋਂ ਪਹਿਲਾਂ ਹੀ ਯੂਕਰੇਨ ਨੂੰ ਦਿੱਤਾ ਜਾ ਰਿਹਾ ਹੈ। ਇਜ਼ਰਾਈਲ ’ਚ ਯੂਕਰੇਨ ਦੇ ਰਾਜਦੂਤ ਯੇਵਗੇਨ ਕੋਰਨਿਚੁਕ ਮੁਤਾਬਕ ਇਜ਼ਰਾਈਲੀ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਪ੍ਰੀਖਣ ਕੀਵ ’ਚ ਚੱਲ ਰਿਹਾ ਹੈ। ਕੁਝ ਦਿਨਾਂ ਵਿੱਚ ਇਸਨੂੰ ਸਾਰੇ ਮਹੱਤਵਪੂਰਨ ਯੂਕਰੇਨੀ ਸ਼ਹਿਰਾਂ ਵਿੱਚ ਸਥਾਪਿਤ ਕੀਤਾ ਜਾਵੇਗਾ। ਯੇਵਗੇਨ ਨੇ ਕਿਹਾ, ਇਜ਼ਰਾਈਲ ਨੇ ਇਹ ਸਭ ਤੋਂ ਵਧੀਆ ਮਿਜ਼ਾਈਲ ਰੱਖਿਆ ਪ੍ਰਣਾਲੀ ਤਿਆਰ ਕੀਤੀ ਹੈ। ਸਾਨੂੰ ਇਸ ਦਾ ਨਵੀਨਤਮ ਸੰਸਕਰਣ ਮਿਲ ਗਿਆ ਹੈ। ਇਸ ਦਾ ਪ੍ਰੀਖਣ ਕੀਵ ਵਿੱਚ ਚੱਲ ਰਿਹਾ ਹੈ। ਕੁਝ ਦਿਨਾਂ ਵਿੱਚ ਅਸੀਂ ਇਸਨੂੰ ਆਪਣੇ ਸ਼ਹਿਰਾਂ ਵਿੱਚ ਸਥਾਪਿਤ ਕਰ ਦੇਵਾਂਗੇ। ਇਸ ਦੀ ਤਾਇਨਾਤੀ ਤੋਂ ਬਾਅਦ, ਨਾਗਰਿਕਾਂ ਨੂੰ ਕਿਸੇ ਵੀ ਮਿਜ਼ਾਈਲ, ਰਾਕੇਟ ਜਾਂ ਹੋਰ ਪ੍ਰੋਜੈਕਟਾਈਲ ਹਮਲਿਆਂ ਤੋਂ ਬਚਾਇਆ ਜਾ ਸਕਦਾ ਹੈ। ਦਰਅਸਲ, ਇਸ ਹਾਈ-ਟੈਕ ਸਿਸਟਮ ਦਾ ਨਾਂ ਵੀ ਨਹੀਂ ਰੱਖਿਆ ਗਿਆ ਹੈ ਅਤੇ ਪਹਿਲਾਂ ਹੀ ਯੂਕਰੇਨ ਨੂੰ ਸੌਂਪ ਦਿੱਤਾ ਗਿਆ ਹੈ।