Home ਤਾਜ਼ਾ ਖਬਰਾਂ ਲੰਡਨ ਦਾ ਫਰਜ਼ੀ ਲਾੜਾ ਬਣ ਕੇ ਲੱਖਾਂ ਰੁਪਏ ਠੱਗੇ

ਲੰਡਨ ਦਾ ਫਰਜ਼ੀ ਲਾੜਾ ਬਣ ਕੇ ਲੱਖਾਂ ਰੁਪਏ ਠੱਗੇ

0


ਫਰੀਦਾਬਾਦ, 4 ਮਈ, ਹ.ਬ. : ਲੰਡਨ ਦਾ ਲਾੜਾ ਬਣ ਕੇ ਇੱਕ ਮਹਿਲਾ ਬੈਂਕ ਮੈਨੇਜਰ ਨਾਲ 8 ਲੱਖ ਰੁਪਏ ਦੀ ਠੱਗੀ ਮਾਰ ਲਈ। ਠੱਗੀ ਮਾਰਨ ਵਾਲੇ ਨਾਈਜੀਰੀਅਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਉਸ ਦੇ ਕਬਜ਼ੇ ਤੋਂ ਪੁਲਿਸ ਨੇ ਦੋ ਲੈਪਟਾਪ, 9 ਮੋਬਾਈਲ ਫੋਨ ਅਤੇ 7 ਸਿਮ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮ ਦੀ ਪਛਾਣ ਜੋਹਨ ਪੂਲ ਦੇ ਰੂਪ ਵਿਚ ਹੋਈ ਹੈ। ਉਹ ਦਿੱਲੀ ਦੇ ਓਮ ਵਿਹਾਰ ਉਤਮ ਨਗਰ ਵਿਚ ਰਹਿੰਦਾ ਹੈ। ਪੁਲਿਸ ਦੇ ਅਨੁਸਾਰ ਮੁਲਜ਼ਮ ਨੇ ਪੀੜਤਾ ਨਾਲ ਭਾਰਤ ਮੈਟਰੀਮੋਨੀਅਲ ਸਾਈਟ ’ਤੇ ਜਸਲੀਨ ਮਾਈਕਲ ਨਾਂ ਨਾਲ ਖੁਦ ਨੂੰ ਲੰਡਨ ਦਾ ਨਿਵਾਸੀ ਦੱਸ ਕੇ ਵਿਆਹ ਕਰਨ ਦੀ ਇੱਛਾ ਜਤਾਈ ਸੀ। ਮੁਲਜ਼ਮ ਵਿਦੇਸ਼ੀ ਨੰਬਰਾਂ ਨਾਲ ਵੱਟਸਐਪ ਕਾਲ ਦੇ ਜ਼ਰੀਏ ਇੱਕ ਦੂਜੇ ਨਾਲ ਸੰਪਰਕ ਵਿਚ ਰਹੇ। ਫਰਜ਼ੀ ਲੰਡਨ ਨਾਗਰਿਕ ਨੇ ਅਪਣੇ ਮਾਪਿਆਂ ਦੇ ਮੁੰਬਈ ਵਿਚ ਹੋਣ ਦੀ ਜਾਣਕਾਰੀ ਦਿੱਤੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਨਾਈਜੀਰੀਅਨ ਜਸਲੀਨ ਮਾਈਕਲ ਨੇ ਸੈਕਟਰ 28 ਨਿਵਾਸੀ ਪੀੜਤਾ ਨੂੰ ਦੱਸਿਆ ਕਿ ਉਸ ਦੇ ਮਾਪੇ ਮੁੰਬਈ ਵਿਚ ਰਹਿੰਦੇ ਹਨ। ਮੈਂ ਆਪ ਨੂੰ ਮਿਲਣ ਮੁੰਬਈ ਆ ਰਿਹਾ ਹਾਂ। ਉਸ ਤੋਂ ਬਾਅਦ ਪੀੜਤਾ ਦੇ ਕੋਲ ਕਈ ਨੰਬਰਾਂ ਤੋਂ ਫੋਨ ਆਉਂਦੇ ਰਹੇ। ਮੁਲਜ਼ਮ ਨੇ ਪੀੜਤਾ ਨੂੰ ਕਿਹਾ ਕਿ ਉਸ ਦੀ ਮਾਂ ਬਿਮਾਰ ਹੈ। ਉਨ੍ਹਾਂ ਦਾ ਅਪਰੇਸ਼ਨ ਵਿਦੇਸ਼ ਵਿਚ ਹੋਣਾ ਹੈ। ਉਨ੍ਹਾਂ ਲਿਜਾਣ ਲਈ ਏਅਰ ਟਿਕਟ ਬੁੱਕ ਕਰਨੀ ਪਵੇਗੀ। ਉਸ ਦੇ ਲਈ ਭਾਰਤੀ ਕਰੰਸੀ ਵਿਚ ਪੈਸੇ ਚਾਹੀਦੇ। ਉਸ ਨੇ ਅਪਣੇ 5 ਖਾਤਿਆਂ ਵਿਚ ਕਈ ਪੜਾਵਾਂ ਵਿਚ 8 ਲੱਖ ਰੁਪਏ ਲੈ ਲਏ। ਪੁਲਿਸ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਪੰਜ ਖਾਤੇ ਮਿਲੇ ਹਨ। ਇਨ੍ਹਾਂ ਵਿਚ ਅਜੇ ਤੱਕ ਇੱਕ ਕਰੋੜ ਰੁਪਏ ਦਾ ਲੈਣ ਦੇਣ ਦੇਖਿਆ ਗਿਆ ਹੇ। ਇਸ ਨੇ ਹੁਣ ਤੱਕ ਕਿੰਨੀਆਂ ਕੁੜੀਆਂ ਨੂੰ ਅਪਣਾ ਸ਼ਿਕਾਰ ਬਣਾਇਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।