Home ਤਾਜ਼ਾ ਖਬਰਾਂ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀਆਂ ਮਾਰਨ ਵਾਲੇ ਟਰੈਵਲ ਏਜੰਟ ਦੀ 58 ਲੱਖ ਦੀ ਜਾਇਦਾਦ ਜ਼ਬਤ

ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀਆਂ ਮਾਰਨ ਵਾਲੇ ਟਰੈਵਲ ਏਜੰਟ ਦੀ 58 ਲੱਖ ਦੀ ਜਾਇਦਾਦ ਜ਼ਬਤ

0

ਨੀਤੀਸ਼ ਘਈ ’ਤੇ 100 ਤੋਂ ਜ਼ਿਆਦਾ ਮਾਮਲੇ ਦਰਜ
ਲੁਧਿਆਣਾ, 2 ਜੂਨ, ਹ.ਬ. : ਈਡੀ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਲੁਧਿਆਣਾ ਸਥਿਤ ਟਰੈਵਲ ਏਜੰਟ ਨੀਤੀਸ਼ ਘਈ ਦੀ ਲਗਭਗ 58 ਲੱਖ ਰੁਪਏ ਦੀ ਜਾਇਦਾਦ (ਵਪਾਰਕ ਅਤੇ ਹੋਰ) ਅਸਥਾਈ ਤੌਰ ’ਤੇ ਜ਼ਬਤ ਕਰ ਲਈ ਹੈ। ਸਾਲ 2018 ’ਚ ਸਿਟੀ ਪੁਲਸ ਨੇ ਏਜੰਟ ਘਈ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ 100 ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਵਿਦੇਸ਼ ਜਾਣ ਦੇ ਚਾਹਵਾਨ ਭੋਲੇ-ਭਾਲੇ ਨੌਜਵਾਨਾਂ ਨੂੰ ਠੱਗਣ ਦੇ ਦੋਸ਼ ਹੇਠ ਜਲੰਧਰ ਪੁਲਿਸ ਨੇ ਵੀ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਲੁਧਿਆਣਾ ਪੁਲਿਸ ਨੇ ਘਈ ਦੀ ਜਾਇਦਾਦ ਕੁਰਕ ਕਰਨ ਲਈ ਈਡੀ ਨੂੰ ਪੱਤਰ ਭੇਜਿਆ ਸੀ