Home ਤਾਜ਼ਾ ਖਬਰਾਂ ਵਿਵਾਦਾਂ ’ਚ ਘਿਰੇ ਮਸ਼ਹੂਰ ਰੈਪਰ ‘ਬਾਦਸ਼ਾਹ’

ਵਿਵਾਦਾਂ ’ਚ ਘਿਰੇ ਮਸ਼ਹੂਰ ਰੈਪਰ ‘ਬਾਦਸ਼ਾਹ’

0


ਐਲਬਮ ‘ਸਨਕ’ ਦੇ ਗੀਤ ਨੂੰ ਲੈ ਕੇ ਪਿਆ ਰੌਲ਼ਾ

ਮੁੰਬਈ, 19 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :
ਮਸ਼ਹੂਰ ਰੈਪਰ ਤੇ ਗਾਇਕ ਬਾਦਸ਼ਾਹ ਇਕ ਵਿਵਾਦ ਵਿਚ ਘਿਰ ਗਏ ਹਨ। ਇਹ ਵਿਵਾਦ ਉਨ੍ਹਾਂ ਦੀ ਨਵੀਂ ਐਲਬਮ ਸਨਕ ਦੇ ਗੀਤ ਨੂੰ ਲੈ ਕੇ ਖੜ੍ਹਾ ਹੋਇਆ ਹੈ। ਗਾਇਕ ’ਤੇ ਦੋਸ਼ ਐ ਕਿ ਉਨ੍ਹਾਂ ਨੇ ਇਸ ਗਾਣੇ ’ਚ ਭਗਵਾਨ ਸ਼ਿਵ ਨੂੰ ਇਤਰਾਜ਼ਯੋਗ ਸ਼ਬਦਾਂ ਨਾਲ ਜੋੜਿਆ ਹੈ। ਇਸ ਗੀਤ ਦਾ ਵਿਰੋਧ ਕਰ ਰਹੇ ਸ਼ਿਵ ਭਗਤਾਂ ਨੇ ਗਾਇਕ ਨੂੰ ਮਾਫ਼ੀ ਮੰਗਣ ਲਈ ਕਿਹਾ ਤੇ ਅਜਿਹਾ ਨਾ ਕਰਨ ’ਤੇ ਉਸ ਵਿਰੁੱਧ ਐਫਆਈਆਰ ਦਰਜ ਕਰਨ ਦੀ ਚਿਤਾਵਨੀ ਦਿੱਤੀ ਐ।