Home ਤਾਜ਼ਾ ਖਬਰਾਂ ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਚਰਨਜੀਤ ਚੰਨੀ ਤੋਂ ਵੀ ਥੱਲੇ ਰੱਖਿਆ ਸਿੱਧੂ ਦਾ ਨਾਂ

ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਚਰਨਜੀਤ ਚੰਨੀ ਤੋਂ ਵੀ ਥੱਲੇ ਰੱਖਿਆ ਸਿੱਧੂ ਦਾ ਨਾਂ

0

ਨਵਜੋਤ ਸਿੰਘ ਸਿੱਧੂ ਲਿਸਟ ’ਚ ਅੱਠਵੇਂ ਨੰਬਰ ’ਤੇ
ਜਲੰਧਰ, 22 ਅਪ੍ਰੈਲ, ਹ.ਬ. : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਭਾਵੇਂ ਖੁਦ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਕਰੀਬੀ ਸਮਝਦੇ ਹੋਣ ਪਰ ਕਾਂਗਰਸ ਹਾਈ ਕਮਾਂਡ ਦੀਆਂ ਨਜ਼ਰਾਂ ’ਚ ਉਨ੍ਹਾਂ ਦਾ ਕੱਦ ਅਜੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲੋਂ ਘੱਟ ਹੈ। ਦਰਅਸਲ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਤਿਆਰ ਕਰ ਲਈ ਹੈ। ਜਿਸ ’ਚ ਚੰਨੀ ਨੂੰ 6ਵੇਂ ਅਤੇ ਸਿੱਧੂ ਨੂੰ 8ਵੇਂ ਨੰਬਰ ’ਤੇ ਰੱਖਿਆ ਗਿਆ ਹੈ। ਇੱਥੋਂ ਤੱਕ ਕਿ ਸਿੱਧੂ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਤੋਂ ਵੀ ਪਿੱਛੇ ਹਨ। ਰੰਧਾਵਾ ਨੂੰ ਹਾਈਕਮਾਂਡ ਨੇ 5ਵੇਂ ਨੰਬਰ ’ਤੇ ਰੱਖਿਆ ਹੈ। ਅੰਬਿਕਾ ਸੋਨੀ, ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਰੰਧਾਵਾ ਨੂੰ ਇਸ ਸੂਚੀ ’ਚ ਟਾਪ 5 ’ਚ ਸ਼ਾਮਲ ਕੀਤਾ ਗਿਆ ਹੈ। ਕਾਂਗਰਸ ਵੱਲੋਂ ਨਵਜੋਤ ਸਿੱਧੂ ਨੂੰ ਝਟਕਾ ਦੇਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸਿੱਧੂ ਨੇ ਕਾਂਗਰਸ ਦੀ ਤਰਫੋਂ ਮੁੱਖ ਮੰਤਰੀ ਦੇ ਚਿਹਰੇ ’ਤੇ ਦਾਅਵਾ ਪੇਸ਼ ਕੀਤਾ ਸ