Home ਪੰਜਾਬ ਸਰਪੰਚ ਨੇ ਪੈਸੇ ਚੋਰੀ ਕਰਨ ਵਾਲੇ ਬੱਚਿਆਂ ਦੇ ਹੱਥ ਬੰਨ੍ਹ ਕੇ ਪਿੰਡ ਵਿਚ ਘੁਮਾਇਆ, ਮਾਰਕੁੱਟ ਦੇ ਲੱਗੇ ਦੋਸ਼

ਸਰਪੰਚ ਨੇ ਪੈਸੇ ਚੋਰੀ ਕਰਨ ਵਾਲੇ ਬੱਚਿਆਂ ਦੇ ਹੱਥ ਬੰਨ੍ਹ ਕੇ ਪਿੰਡ ਵਿਚ ਘੁਮਾਇਆ, ਮਾਰਕੁੱਟ ਦੇ ਲੱਗੇ ਦੋਸ਼

0
ਸਰਪੰਚ ਨੇ ਪੈਸੇ ਚੋਰੀ ਕਰਨ ਵਾਲੇ ਬੱਚਿਆਂ ਦੇ ਹੱਥ ਬੰਨ੍ਹ ਕੇ ਪਿੰਡ ਵਿਚ ਘੁਮਾਇਆ, ਮਾਰਕੁੱਟ ਦੇ ਲੱਗੇ ਦੋਸ਼

ਸੰਗਰੂਰ, 15 ਮਾਰਚ, ਹ.ਬ. : ਪਿੰਡ ਭਸੌੜ ਵਿਚ ਚਾਰ ਬੱਚਿਆਂ ਦੇ ਹੱਥ ਬੰਨ੍ਹ ਕੇ ਪਿੰਡ ਵਿਚ ਚੱਕਰ ਲਾਉਣ ਦੀ ਵੀਡੀਓ ਵਾਇਰਲ ਹੋ ਗਈ ਹੈ। ਬੱਚਿਆਂ ਦਾ ਦੋਸ਼ ਹੈ ਉਨ੍ਹਾਂ ਨੇ ਨਾਸਮਝੀ ਵਿਚ ਖੇਤ ਵਿਚ ਬਣੀ ਇੱਕ ਸਮਾਧ ਤੋਂ ਪੈਸੇ ਚੁੱਕੇ ਸੀ। ਇਸ ਕਾਰਨ ਪਿੰਡ ਦੇ ਸਰਪੰਚ ਨੇ ਸਾਥੀਆਂ ਸਣੇ ਮਿਲ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਅਤੇ ਹੱਥ ਬੰਨ੍ਹ ਕੇ ਪਿੰਡ ਦੇ ਚੱਕਰ ਲਗਵਾਏ। ਮਾਰਕੁੱਟ ਵਿਚ ਇੱਕ ਬੱਚੇ ਦੇ ਹੱਥ ਦਾ ਗੁੱਟ ਵੀ ਟੁੱਟ ਗਿਆ ਹੈ।
ਉਨ੍ਹਾਂ ਨੇ ਕਰੰਟ ਲਾਉਣ ਅਤੇ ਮੱਥੇ ‘ਤੇ ਚੋਰ ਲਿਖਣ ਦੀ ਧਮਕੀਆਂ ਦਿੱਤੀਆਂ ਗਈਆਂ। ਇਹੀ ਨਹੀਂ ਪੈਸੇ ਚੋਰੀ ਕਰਨ ਦੇ ਦੋਸ਼ ਵਿਚ ਬੱਚਿਆਂ ਦੇ ਘਰ ਵਾਲਿਆਂ ਨੂੰ ਪੰਜ ਹਜ਼ਾਰ ਜੁਰਮਾਨਾ ਵੀ ਕੀਤਾ ਗਿਆ। ਪੂਰੇ ਮਾਮਲੇ ਤੋਂ ਬਾਅਦ ਘਰ ਵਾਲਿਆਂ ਨੇ ਐਸਐਸਪੀ ਅਤੇ ਸਮਾਜਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਸੁਰੱਖਿਆ ਅਧਿਕਾਰੀ ਪੰਜਾਬ ਨੂੰ ਸ਼ਿਕਾਇਤ ਕੀਤੀ ਹੈ। ਪਿੰਡ ਭਸੌੜ ਦੇ ਚਾਰ ਬੱਚਿਆਂ ਨੇ ਦੱਸਿਆ ਕਿ ਉਹ ਅਪਣੇ ਇੱਕ ਹੋਰ ਦੋਸਤ ਦੇ ਨਾਲ ਖੇਡਦੇ ਖੇਡਦੇ ਪਿੰਡ ਤੋਂ ਚਾਰ ਕਿਲੋਮੀਟਰ ਦੂਰ ਪਿੰਡ ਬਨਭੌਰੀ ਚਲੇ ਗਏ ਸੀ। ਉਥੇ ਰਸਤੇ ਵਿਚ ਇੱਕ ਸਮਾਧ ਤੋਂ ਢਾਈ-ਤਿੰਨ ਸੌ ਰੁਪਏ ਚੁੱਕ ਲਏ। ਜਿਸ ਦਾ ਪਤਾ ਆਸ ਪਾਸ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੂੰ ਲੱਗ ਗਿਆ। ਕਿਸਾਨਾਂ ਨੇ ਉਨ੍ਹਾਂ ਫੜ ਕੇ ਥੱਪੜ ਮਾਰੇ। ਪਿੰਡ ਦੇ ਸਰਪੰਚ ਨੇ ਸਾਥੀਆਂ ਸਣੇ ਉਨ੍ਹਾਂ ਦੀ ਮਾਰਕੁੱਟ ਕੀਤੀ। ਦੂਜੇ ਪਾਸੇ ਸਰਪੰਚ ਗੁਰਨਾਮ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਵਿਰੋਧੀ ਪਾਰਟੀ ਦੇ ਲੋਕ ਜਾਣ ਬੁੱਝ ਕੇ ਬਦਨਾਮ ਕਰਨ ਦੇ ਲਈ ਅਜਿਹੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੇ ਬੱਚਿਆਂ ਦੇ ਹੱਥ ਬਨ੍ਹ ਕੇ ਕਿਸੇ ਵੀ ਤਰ੍ਹਾਂ ਦਾ ਅੱਤਿਆਚਾਰ ਨਹੀਂ ਕੀਤਾ।