Home ਸਿਹਤ ਸਰੀਰ ਵਿਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ ਖੀਰਾ

ਸਰੀਰ ਵਿਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ ਖੀਰਾ

0
ਸਰੀਰ ਵਿਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ ਖੀਰਾ

ਗਰਮੀ ਦੇ ਦਿਨਾਂ ’ਚ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ, ਅਜਿਹੇ ’ਚ ਜਿੰਨਾ ਪਾਣੀ ਪਿਓ ਘੱਟ ਹੀ ਲੱਗਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪਾਣੀ ਪੀ-ਪੀ ਕੇ ਆਪਣਾ ਪੇਟ ਫੁੱਲ ਜਾਂਦਾ ਹੈ ਪਰ ਫਿਰ ਵੀ ਪਿਆਸ ਨਹੀਂ ਬੁਝਦੀ। ਇਸ ਮੌਸਮ ’ਚ ਬਾਡੀ ਨੂੰ ਹਾਈਡ੍ਰੇਟ ਰੱਖਣ ਲਈ ਖੀਰਾ ਸਭ ਤੋਂ ਵਧੀਆ ਸਬਜ਼ੀ ਹੈ, ਜੋ ਬਾਡੀ ’ਚ ਪਾਣੀ ਦੀ ਕਮੀ ਨੂੰ ਪੂਰਾ ਕਰਕੇ ਬਾਡੀ ਨੂੰ ਹਾਈਡ੍ਰੇਟ ਰੱਖਦਾ ਹੈ। ਇਸਦੀ ਵਰਤੋਂ ਗਰਮੀਆਂ ’ਚ ਸਲਾਦ, ਦਹੀਂ ਦੇ ਰਾਯਤੇ ਨਾਲ ਵੀ ਕੀਤੀ ਜਾ ਸਕਦੀ ਹੈ। ਇਹ ਸਾਨੂੰ ਲੂ ਜਾਂ ਤੇਜ਼ ਗਰਮੀ ਦੀ ਮਾਰ ਤੋਂ ਬਚਾਉਂਦਾ ਹੈ। ਇਸ ਵਿਚ 90 ਪ੍ਰਤੀਸ਼ਤ ਪਾਣੀ, ਫਾਈਬਰ, ਵਿਟਾਮਿਨ, ਕੈਲਸ਼ੀਅਮ, ਆਓਡੀਨ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਜਿਹੇ ਖਣਿਜ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ ਜੋ ਬਾਡੀ ਅੰਦਰ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ ਤੇ ਕਈ ਬਿਮਾਰੀਆਂ ਤੋਂ ਸਾਡਾ ਬਚਾਅ ਕਰਦੇ ਹਨ। ਆਓ ਜਾਣਦੇ ਹਾਂ ਗਰਮੀ ’ਚ ਖੀਰੇ ਖਾਣਾ ਕਿਵੇਂ ਸਿਹਤ ਲਈ ਲਾਹੇਵੰਦ ਹੈ। ਗਰਮੀਆਂ ’ਚ ਸਾਡੀ ਬਾਡੀ ਨੂੰ ਪਾਣੀ ਦੀ ਵੱਧ ਜ਼ਰੂਰਤ ਪੈਂਦੀ ਹੈ, ਘੱਟ ਤੋਂ ਘੱਟ ਪੂਰੇ ਦਿਨ ’ਚ 3-5 ਲੀਟਰ ਪਾਣੀ ਪੀਣਾ ਜ਼ਰੂਰੀ ਹੈ। ਜੇ ਅਸੀਂ ਉਚਿਤ ਮਾਤਰਾ ’ਚ ਪਾਣੀ ਦਾ ਸੇਵਨ ਨਹੀਂ ਕਰਦੇ ਤਾਂ ਸਰੀਰ ਦਾ ਪੀਐੱਚ ਸੰਤੁਲਨ ਵਿਗੜ ਸਕਦਾ ਹੈ। ਖੀਰੇ ’ਚ ਪਾਣੀ ਦੀ ਵੱਧ ਮਾਤਰਾ ਹੋਣ ਕਾਰਨ ਇਹ ਸਰੀਰ ’ਚੋਂ ਗੰਦਗੀ ਨੂੰ ਬਾਹਰ ਕੱਢਦਾ ਹੈ। ਗਰਮੀ ’ਚ ਜ਼ਿਆਦਾ ਪਿਆਸ ਲੱਗਣ ’ਤੇ ਅੱਧਾ ਕੱਪ ਖੀਰੇ ਦੇ ਰਸ ’ਚ ਥੋੜ੍ਹੀ ਜਿਹੀ ਚੀਨੀ ਮਿਲਾ ਕੇ ਪੀਣਾ ਲਾਹੇਵੰਦ ਹੈ। ਖੀਰੇ ’ਚ ਫਾਈਬਰ ਦੀ ਬਹੁਤਾਤ ਹੋਣ ਕਾਰਨ ਇਹ ਪਾਚਣ ਨੂੰ ਮਜ਼ਬੂਤ ਰੱਖਦਾ ਹੈ ਤੇ ਨਾਲ ਹੀ ਪੇਟ ਦੀ ਸਫ਼ਾਈ ਕਰਦਾ ਹੈ। ਇਹ ਪਾਚਣ ਸ਼ਕਤੀ ’ਚ ਸੁਧਾਰ ਲਿਆਉਂਦਾ ਹੈ।