Home ਤਾਜ਼ਾ ਖਬਰਾਂ ਸਿੰਗਾਪੁਰ ਵਿਚ ਭਾਰਤੀ ਮੂਲ ਦੇ ਨਾਗਰਿਕ ਨੂੰ ਹੋਈ ਇੱਕ ਸਾਲ ਦੀ ਸਜ਼ਾ

ਸਿੰਗਾਪੁਰ ਵਿਚ ਭਾਰਤੀ ਮੂਲ ਦੇ ਨਾਗਰਿਕ ਨੂੰ ਹੋਈ ਇੱਕ ਸਾਲ ਦੀ ਸਜ਼ਾ

0


ਨਵੀਂ ਦਿੱਲੀ, 9 ਮਈ, ਹ.ਬ. : ਸਿੰਗਾਪੁਰ ਵਿਚ ਭਾਰਤੀ ਮੂਲ ਦੇ 25 ਸਾਲਾ ਨਾਗਰਿਕ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਸਾਲ ਲਾਰੀ ਚਲਾਉਂਦੇ ਸਮੇਂ ਉਹ ਚੇਬਰਾ ਕਰਾਸਿੰਗ ’ਤੇ ਸੜਕ ਪਾਰ ਕਰ ਰਹੇ ਇਕ ਸਾਈਕਲ ਸਵਾਰ ਨੂੰ ਰਸਤਾ ਦੇਣ ’ਚ ਅਸਫਲ ਰਿਹਾ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 64 ਸਾਲਾ ਸਾਈਕਲ ਸਵਾਰ ਅਬਦੁਲ ਅਜ਼ੀਜ਼ ਸਈਦ ਮੁਹੰਮਦ ਦੀ ਹਸਪਤਾਲ ਵਿੱਚ ਮੌਤ ਹੋ ਗਈ। ਲਾਰੀ ਚਾਲਕ ਦੀ ਪਛਾਣ ਉਦੈਪਨ ਵਸੰਤ ਵਜੋਂ ਹੋਈ ਹੈ। ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਦੈੱਪਨ ਦਾ ਡਰਾਈਵਿੰਗ ਲਾਇਸੈਂਸ ਅੱਠ ਸਾਲਾਂ ਲਈ ਅਯੋਗ ਕਰਾਰ ਦਿੱਤਾ ਗਿਆ ਹੈ। ਉਦੈੱਪਨ ਕੋਲ ਡਰਾਈਵਿੰਗ ਲਾਇਸੈਂਸ ਸੀ ਪਰ ਉਹ ਇੱਕ ਸਾਲ ਦੀ ਪ੍ਰੋਬੇਸ਼ਨ ਪੀਰੀਅਡ ’ਤੇ ਸੀ। ਉਦੈੱਪਨ ਨੇ ਆਪਣੇ ਸਾਥੀ ਰਾਜੇਂਦਰਨ ਚੇਲਾਦੁਰਈ ਨੂੰ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਲਈ ਮਨਾ ਲਿਆ ਸੀ। ਭਾਰਤੀ ਮੂਲ ਦੇ 28 ਸਾਲਾ ਰਾਜੇਂਦਰਨ ਨੂੰ ਅਪ੍ਰੈਲ ਵਿਚ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਗਈ ਸੀ।