Home ਮੰਨੋਰੰਜਨ ਸੋਨਾਕਸ਼ੀ ਸਿਨਹਾ ਨੇ ਧਮਾਕੇਦਾਰ ਸੀਰੀਜ਼ ‘ਦਹਾੜ’ ਨਾਲ ਕੀਤੀ ਵਾਪਸੀ

ਸੋਨਾਕਸ਼ੀ ਸਿਨਹਾ ਨੇ ਧਮਾਕੇਦਾਰ ਸੀਰੀਜ਼ ‘ਦਹਾੜ’ ਨਾਲ ਕੀਤੀ ਵਾਪਸੀ

0

ਮੁੰਬਈ, 17 ਮਈ (ਸ਼ੇਖਰ ਰਾਏ) : ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਚਰਚਾ ਵਿੱਚ ਹੈ।ਸੋਨਾਕਸ਼ੀ ਸਿਨਹਾ ਦੀ ਨਵੀਂ ਵੈਬ ਸੀਰੀਜ਼ ‘ਦਹਾੜ’ ਜੋ ਰਿਲੀਜ਼ ਹੋਈ ਹੈ। ਸੀਰੀਅਲ ਕਿਲਰ ਵਾਲੀ ਇਹ ਵੈਬ ਸੀਰੀਜ਼ ਕੋਈ ਕਾਲਪਨਿਕ ਨਹੀਂ ਸਗੋਂ ਸਾਇਨਾਈਡ ਮੋਹਨ ਨਾਮ ਦੇ ਅਸਲੀ ਸੀਰੀਅਲ ਕਿਲਰ ਉੱਪਰ ਅਧਾਰਿਤ ਹੈ ਜਿਸਨੇ 6 ਸਾਲਾਂ ਵਿੱਚ 20 ਕਤਲ ਕੀਤੇ।ਸੋਨਾਕਸ਼ੀ ਦੀ ਗੱਲ ਕੀਤੀ ਜਾਵੇ ਤਾਂ ਇਹ ਓਟੀਟੀ ਉੱਪਰ ਰਿਲੀਜ਼ ਹੋਣ ਵਾਲੀ ਸੋਨਾਕਸ਼ੀ ਦੀ ਪਹਿਲੀ ਵੈਬ ਸੀਰੀਜ਼ ਹੈ। ਆਓ ਤੁਹਾਨੂੰ ਇਸ ਬਾਰੇ ਕੁੱਝ ਹੋਰ ਫੈਕਟਸ ਵੀ ਦੱਸਦੇ ਹਾਂ।

ਸੁਪਰ ਸਟਾਰਡਮ, ਇਮੈਜੇਨੇਰੀ ਵਰਲਡ ਤੋਂ ਹਟਕੇ ਸੱਚਾਈ ਨੂੰ ਪੇਸ਼ ਕਰਨ ਵਾਲੇ ਸਿਨੇਮਾ ਦੀ ਗੱਲ ਕਰੀਏ ਤਾਂ ਓਟੀਟੀ ਪਲੇਟਫਾਰਮਜ਼ ਨੇ ਅਜਿਹੇ ਕੰਟੈਂਟ ਨੂੰ ਜਗ੍ਹਾ ਪ੍ਰਦਾਨ ਕੀਤੀ ਹੈ। ਇਸੇ ਲਈ ਬਾਲੀਵੁੱਡ ਦੇ ਨਾਮੀ ਐਕਟਰਜ਼ ਵੀ ਹੁਣ ਵੈਬ ਸੀਰੀਜ਼ ਤੇ ਵੈਬ ਫਿਲਮਾਂ ਨੂੰ ਤਰਜੀਹ ਦੇਣ ਲੱਗ ਪਏ ਹਨ। ਇਸੇ ਦੇ ਚਲਦੇ ਹੁਣ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਵੀ ਓਟੀਟੀ ਉੱਪਰ ਆਪਣੀ ਨਵੀਂ ਰਿਲੀਜ਼ ਹੋਈ ਵੈਬ ਸੀਰੀਜ਼ ‘ਦਹਾੜ’ ਦੇ ਨਾਲ ਡੈਬਿਓ ਕਰ ਲਿਆ ਹੈ।