Home ਇੰਮੀਗ੍ਰੇਸ਼ਨ ਸੜਕਾਂ ’ਤੇ ਬੈਠਣ ਲਈ ਮਜਬੂਰ ਹੋਏ ਇਟਲੀ ਦੇ ਵਿਦਿਆਰਥੀ

ਸੜਕਾਂ ’ਤੇ ਬੈਠਣ ਲਈ ਮਜਬੂਰ ਹੋਏ ਇਟਲੀ ਦੇ ਵਿਦਿਆਰਥੀ

0


ਯੂਨੀਵਰਸਿਟੀਆਂ ਦੇ ਕਿਰਾਏ ਤੋਂ ਡਾਹਢੇ ਪ੍ਰੇਸ਼ਾਨ
ਆਪਣੀਆਂ ਮੰਗਾਂ ਲਈ ਰੋਸ ਪ੍ਰਦਰਸ਼ਨ ਦੇ ਰਾਹ ਤੁਰੇ
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) :
ਇਟਲੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਦੇਸ਼ ਅਤੇ ਵਿਦੇਸ਼ ਤੋਂ ਆਏ ਵਿਦਿਆਰਥੀ ਵਧਦੇ ਕਿਰਾਏ ਤੋਂ ਇੰਨੇ ਤੰਗ ਆ ਗਏ ਕਿ ਹੁਣ ਉਹ ਸੜਕਾਂ ’ਤੇ ਬੈਠਣ ਲਈ ਮਜਬੂਰ ਹੋ ਗਏ। ਉਨ੍ਹਾਂ ਵੱਲੋਂ ਯੂਨੀਵਰਸਿਟੀਆਂ ਅੱਗੇ ਤੰਬੂ ਵਿੱਚ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਯੂਰਪੀਅਨ ਦੇਸ਼ਾਂ ਦਾ ਇਟਲੀ ਇੱਕ ਅਜਿਹਾ ਇਤਿਹਾਸਕ ਦੇਸ਼ ਹੈ ਜਿਹੜਾ ਕਿ ਜਿੱਥੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਮਯਾਬ ਕਰਨ ਲਈ ਪੌੜੀ ਦਾ ਕੰਮ ਕਰ ਰਿਹਾ ਹੈ। ਉੱਥੇ ਵਿੱਦਿਆਰਥੀ ਵਰਗ ਲਈ ਵੱਡਾ ਮਦਦਗਾਰ ਸਾਬਤ ਹੋ ਰਿਹਾ ਹੈ। ਇਟਲੀ ਦੀਆਂ ਨਾਮੀ ਯੂਨੀਵਰਸੀਟੀਆਂ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਵਿਦਿਆਰਥੀਆਂ ਦਾ ਵੱਡਾ ਹਜੂਮ ਜੁੜਦਾ ਹੈ, ਜਿਹੜਾ ਕਿ ਦਿਨ-ਰਾਤ ਪੜ੍ਹਾਈ ਕਰਕੇ ਆਪਣੇ ਸੁਪਨੇ ਸਾਕਾਰ ਦੀਆਂ ਬੁਣਤਾ ਬਣਾਉਂਦਾ ਹੈ। ਇਹ ਵਿਦਿਆਰਥੀ ਵਰਗ ਇਟਲੀ ਨੂੰ ਦੁਨੀਆਂ ਦਾ ਬਿਹਤਰ ਤੇ ਕਾਮਯਾਬ ਦੇਸ਼ ਸਾਬਤ ਕਰਨ ਲਈ ਵੱਡੀ ਗਵਾਹੀ ਭਰਦਾ ਹੈ, ਪਰ ਇਸ ਦੇ ਬਾਵਜੂਦ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਯੂਨੀਵਰਸਿਟੀਆਂ ਦੀ ਪੜ੍ਹਾਈ ਕਰਨ ਵਾਲੇ ਦੇਸ਼ ਦਾ ਭੱਵਿਖ ਕਰਕੇ ਜਾਣੇ ਜਾਂਦੇ ਇਹ ਵਿਦਿਆਰਥੀ ਕਿੰਨੇ ਪਾਪੜ ਵੇਲਕੇ ਕਾਮਯਾਬੀ ਦਾ ਮੂੰਹ ਦੇਖਦੇ ਹਨ। ਇਸ ਟੇਡੇ ਪੈਂਡੇ ਦੀਆਂ ਦਿਕਤਾਂ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਟਲੀ ਦੀਆਂ ਨਾਮੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਸੰਬੰਧਿਤ ਯੂਨੀਵਰਸਿਟੀਆਂ ਵਿੱਚ ਉਹਨਾਂ ਨੂੰ ਕਿਰਾਏ ਲਈ ਦੇਣੇ ਪੈ ਰਹੇ ਸੈਂਕੜੇ ਯੂਰੋ ਅਦਾ ਕਰਨੇ ਔਖੇ ਹੋ ਗਏ।