Home ਸਿਹਤ ਹਰੀਆਂ ਸਬਜ਼ੀਆਂ ਸਾਡੇ ਲਈ ਇੱਕ ਪੋਸ਼ਟਿਕ ਆਹਾਰ

ਹਰੀਆਂ ਸਬਜ਼ੀਆਂ ਸਾਡੇ ਲਈ ਇੱਕ ਪੋਸ਼ਟਿਕ ਆਹਾਰ

0

ਭਿੰਡੀ ਦੇ ਅਨੇਕਾਂ ਲਾਭ ਹਨ ਇਹ ਪਾਚਨ ਤੰਤਰ ਨੂੰ ਮਜਬੂਤ ਕਰਦੀ ਹੈ। ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੋ ਸਕਦੀ ਹੈ। ਕਿਉਂਕਿ ਇਸ ਵਿਚ ਬੇਟਾਕੇਰੋਟੀਂਨ ਦੇ ਨਾਲ-ਨਾਲ ਵਿਟਾਮਿਨ ਏ ਵੀ ਪਾਇਆ ਜਾਂਦਾ ਹੈ। ਇਸ ਦੇ ਨਾਲ-ਨਾਲ ਇਸ ਦਾ ਮੁਖ ਗੁਣ ਇਹ ਹੈ ਕਿ ਇਹ ਤੁਹਾਡੀ ਚਮੜੀ ਦੇ ਲਈ ਵੀ ਉਪਯੋਗੀ ਸਿੱਧ ਹੋ ਸਕਦੀ ਹੈ। ਕਿਉਂਕਿ ਇਸ ਵਿਚ ਵਿਟਾਮੀ ਸੀ ਵੀ ਪਾਇਆ ਜਾਂਦਾ ਹੈ। ਇਸ ਦੇ ਨਾਲ ਨਾਲ ਹੀ ਇਹ ਰੋਗ ਪ੍ਰਤੀ ਰੋਧਕ ਸ਼ਕਤੀ ਵਿਚ ਵੀ ਵਾਧਾ ਕਰਦੀ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੀ ਹੈ ਖੂਨ ਵਿਚ ਸੂਗਰ ਦੀ ਮਾਤਰਾ ਨੂੰ ਘੱਟ ਕਰਦੀ ਹੈ ਅਸਥਮਾ ਵਿਚ ਵੀ ਫਾਇਦੇਮੰਦ ਹੈ ਨਾਲ ਹੀ ਇਹ ਕਬਜ ਤੋਂ ਵੀ ਰਾਹਤ ਦਿੰਦੀ ਹੈ। ਮੋਟਾਪਾ ਘੱਟ ਕਰਨ ਦੇ ਲਈ ਵੀ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਇਸ ਵਿਚ ਬਹੁਤ ਜਿਆਦਾ ਗੁਣ ਹਨ ਜਿਸ ਦੇ ਕਾਰਨ ਤੁਸੀਂ ਕੈਂਸਰ ਤੋਂ ਵੀ ਬਚ ਸਕਦੇ ਹੋ। ਇਸ ਵਿਚ ਪਾਏ ਜਾਣ ਵਾਲੇ ਤੱਤ ਦੇ ਕਾਰਨ ਅੰਤੜੀਆਂ ਨੂੰ ਸਾਫ ਰੱਖਦੀ ਹੈ ਜਿਸ ਨਾਲ ਤੁਸੀਂ ਕੈਂਸਰ ਵਰਗੀ ਸਮੱਸਿਆ ਤੋਂ ਵੀ ਬਚ ਸਕਦੇ ਹੋ। ਇਸ ਦੇ ਬਿਨਾ ਇਹ ਤੁਹਾਡੇ ਵਾਲਾ ਨੂੰ ਸੰਘਣਾ ਬਣਾਉਂਦੀ ਹੈ। ਪਰ ਇਸਦੇ ਨਾਲ ਨਾਲ ਏਨੇ ਗੁਣ ਹੋਣ ਦੇ ਬਾਵਜੂਦ ਵੀ ਕਈ ਕੇਸਾ ਵਿਚ ਇਹ ਹਾਨੀਕਾਰਕ ਹੁੰਦੀ ਹੈ ਇਹ ਜਾਨਣਾ ਤੁਹਾਡੇ ਲਈ ਬੇਹੱਦ ਜਰੂਰੀ ਹੈ। ਵੈਸੇ ਤਾਂ ਹਰੀਆਂ ਸਬਜ਼ੀਆਂ ਸਾਡੇ ਲਈ ਇੱਕ ਪੋਸ਼ਟਿਕ ਆਹਾਰ ਤੋਂ ਘੱਟ ਨਹੀਂ ਹਨ ਪਰ ਕਈ ਵਾਰ ਇਹ ਸਬਜ਼ੀਆਂ ਸਾਡੇ ਸਰੀਰ ਵਿਚ ਜ਼ਹਿਰ ਦਾ ਕੰਮ ਵੀ ਕਰਦੀਆਂ ਹਨ। ਅਤੇ ਇਨਫੈਕਸ਼ਨ ਦਾ ਕਾਰਨ ਵੀ ਬਣ ਸਕਦੀਆਂ ਹਨ। ਇਸੇ ਤਰ੍ਹਾਂ ਹਰੀਆਂ ਸਬਜ਼ੀਆਂ ਵਿੱਚੋ ਲੋਕ ਭਿੰਡੀ ਖਾਣਾ ਬਹੁਤ ਪੰਸਦ ਕਰਦੇ ਹਨ। ਇਸ ਲਈ ਭਿੰਡੀ ਖਾਂਦੇ ਸਮੇ ਕੁਝ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਜਿਆਦਾ ਮਾਤਰਾ ਵਿਚ ਭਿੰਡੀ ਖਾਣ ਨਾਲ ਸਾਡੇ ਸਰੀਰ ਵਿਚ ਪਿੱਤ ਦੀ ਸ਼ਕਾਇਤ (ਸਰੀਰ ਦੇ ਅੰਦਰ ਗਰਮੀ ਦਾ ਹੋਣਾ )ਹੋ ਸਕਦੀ ਹੈ। ਇਸ ਲਈ ਭਿੰਡੀ ਖਾਣ ਦੇ ਬਾਅਦ ਕਦੇ ਵੀ ਮੂਲੀ ਦਾ ਸੇਵਨ ਨਾ ਕਰੋ। ਜੇਕਰ ਤੁਸੀਂ ਭਿੰਡੀ ਖਾਣ ਦੇ ਮੂਲੀ ਦਾ ਸੇਵਨ ਕਰਦੇ ਹੋ ਤਾ ਤੁਹਾਨੂੰ ਚਮੜੀ ਦੇ ਸਬੰਧੀ ਰੋਗ ਹੋ ਸਕਦੇ ਹਨ। ਜਿਵੇ ਕਿ ਚਮੜੀ ਦੇ ਰੋਗ,ਇਸ ਨਾਲ ਚਿਹਰੇ ਤੇ ਦਾਗ ਧੱਬੇ ਹੋ ਸਕਦੇ ਹਨ ਨਾਲ ਹੀ ਚਿਹਰੇ ਤੇ ਅਜੀਬ ਦਾਣੇ ਹੋ ਸਕਦੇ ਹਨ ਇਸ ਲਈ ਭਿੰਡੀ ਦੇ ਬਾਅਦ ਭੁੱਲ ਕੇ ਮੂਲੀ ਦਾ ਸੇਵਨ ਨਾ ਕਰੋ। ਭਿੰਡੀ ਨੂੰ ਭੁੰਨ ਕੇ ਖਾਣ ਦੇ ਸ਼ੋਕੀਨ ਹੋ ਤਾ ਇਹ ਸ਼ੋਂਕ ਤੁਹਾਡੇ ਤੇ ਕਾਫੀ ਭਾਰੀ ਪੈ ਸਕਦਾ ਹੈ। ਭੁੰਨ ਕੇ ਭਿੰਡੀ ਖਾਣ ਨਾਲ ਕੈਲੋਸਟਰੋਲ ਲੈਵਲ ਵਧਦਾ ਹੈ। ਇਸ ਨਾਲ ਤੁਹਾਨੂੰ ਮੋਟਾਪਾ ਅਤੇ ਹੋਰ ਵੀ ਸਮੱਸਿਆਵਾ ਹੋ ਸਕਦੀਆਂ ਹਨ। ਦੱਸ ਦੇਈਏ ਕਿ ਅਕਸਰ ਲੋਕ ਲੋਕ ਵੱਖਰਾ ਕੁਝ ਕਰਨ ਦੇ ਲਈ ਭਿੰਡੀ ਅਤੇ ਕਰੇਲਾ ਦੋਨੋ ਹੀ ਬਣਾ ਲੈਂਦੇ ਹਨ। ਬਸ ਇਥੇ ਹੀ ਸਾਵਧਾਨੀ ਵਰਤਣ ਦੀ ਲੋੜ ਹੈ। ਧਿਆਨ ਰੱਖਣਾ ਕਿ ਭਿੰਡੀ ਖਾਣ ਬਾਅਦ ਕਰੇਲੇ ਦੀ ਸਬਜ਼ੀ ਕਦੇ ਨਹੀਂ ਖਾਣੀ ਚਾਹੀਦੀ ਇੰਜ ਕਰਨ ਨਾਲ ਪੇਟ ਵਿੱਚ ਜ਼ਹਿਰ ਬਣ ਜਾਂਦਾ ਹੈ, ਜਿਸ ਨਾਲ ਮੌਤ ਤੱਕ ਹੋ ਸਕਦੀ ਹੈ।