Home ਸਿਹਤ ਹਰ ਸਿਗਰਟ ’ਤੇ ਚੇਤਾਵਨੀ ਛਾਪੇਗਾ ਕੈਨੇਡਾ

ਹਰ ਸਿਗਰਟ ’ਤੇ ਚੇਤਾਵਨੀ ਛਾਪੇਗਾ ਕੈਨੇਡਾ

0


ਅਜਿਹਾ ਕਦਮ ਚੁੱਕਣ ਵਾਲਾ ਦੁਨੀਆ ਦਾ ਪਹਿਲਾ ਦੇਸ਼
ਔਟਵਾ, 1 ਜੂਨ (ਹਮਦਰਦ ਨਿਊਜ਼ ਸਰਵਿਸ) :
ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ। ਦੁਨੀਆ ਭਰ ਵਿੱਚ ਆਮ ਤੌਰ ’ਤੇ ਸਿਗਰਟ ਦੀ ਡੱਬੀ ’ਤੇ ਹੀ ਇਹ ਚੇਤਾਵਨੀ ਦਰਜ ਹੁੰਦੀ ਹੈ, ਪਰ ਲੋਕਾਂ ਨੂੰ ਸਿਗਰਟ ਤੋਂ ਦੂਰ ਰੱਖਣ ਲਈ ਕੈਨੇਡਾ ਨੇ ਇੱਕ ਹੋਰ ਕਦਮ ਅੱਗੇ ਵਧਾ ਦਿੱਤਾ। ਇਸ ਦੇਸ਼ ਦੀ ਸਰਕਾਰ ਨੇ ਹੁਣ ਡੱਬੀ ਹੀ ਨਹੀਂ, ਸਗੋਂ ਹਰ ਸਿਗਰਟ ’ਤੇ ਚੇਤਾਵਨੀ ਛਾਪਣਾ ਦਾ ਫ਼ੈਸਲਾ ਲਿਆ ਹੈ। ਇਹ ਕਦਮ ਚੁੱਕਣ ਵਾਲਾ ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ।