1 ਅਪ੍ਰੈਲ ਤੋਂ ਬਦਲ ਜਾਣਗੇ ਇਨਕਮ ਟੈਕਸ ਨਾਲ ਜੁੜੇ 5 ਨਿਯਮ

ਨਵੀਂ ਦਿੱਲੀ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਵਿੱਤੀ ਸਾਲ 2020-21 ਨੂੰ ਖ਼ਤਮ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਆਮਦਨ ਟੈਕਸ ਨਾਲ ਜੁੜੇ 5 ਨਿਯਮ ਨਵੇਂ ਵਿੱਤੀ ਸਾਲ ਮਤਲਬ 1 ਅਪ੍ਰੈਲ ਤੋਂ ਬਦਲ ਜਾਣਗੇ। ਬਜਟ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਮਦਨ ਟੈਕਸ ਨਾਲ ਜੁੜੇ ਨਿਯਮਾਂ ‘ਚ ਤਬਦੀਲੀ ਕੀਤੀ ਹੈ, ਜੋ ਕਿ 1 ਅਪ੍ਰੈਲ ਤੋਂ ਲਾਗੂ ਹੋ ਜਾਣਗੇ।
ਨੌਕਰੀਪੇਸ਼ਾ ਲੋਕਾਂ ਨੂੰ ਕਰਮਚਾਰੀ ਭਵਿੱਖ ਨਿਧੀ ਫੰਡ (ਈਪੀਐਫ) ‘ਚ ਸਾਲਾਨਾ 5 ਲੱਖ ਰੁਪਏ ਤੱਕ ਜਮ੍ਹਾ ਕਰਨ ‘ਤੇ ਮਿਲਣ ਵਾਲਾ ਵਿਆਜ ਟੈਕਸ ਮੁਕਤ ਹੋਵੇਗਾ। ਪਹਿਲਾਂ ਬਜਟ ‘ਚ ਵਿੱਤ ਮੰਤਰੀ ਨੇ ਇਹ ਹੱਦ 2.5 ਲੱਖ ਕਰਨ ਦਾ ਪ੍ਰਸਤਾਵ ਕੀਤਾ ਸੀ। ਹੁਣ 5 ਲੱਖ ਰੁਪਏ ਤੋਂ ਜ਼ਿਆਦਾ ਦੇ ਯੋਗਦਾਨ ‘ਤੇ ਮਿਲਣ ਵਾਲੇ ਵਿਆਜ ‘ਤੇ ਟੈਕਸ ਲਾਗੂ ਹੋਵੇਗਾ। ਹਾਲਾਂਕਿ 5 ਲੱਖ ਤੱਕ ਦੇ ਯੋਗਦਾਨ ‘ਤੇ ਵਿਆਜ ਤਾਂ ਹੀ ਟੈਕਸ ਫਰੀ ਹੋਵੇਗਾ, ਜਿੱਥੇ ਮਾਲਕ ਦਾ ਕੋਈ ਯੋਗਦਾਨ ਨਾ ਹੋਵੇ।
ਉੱਥੇ ਹੀ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁਣ ਇਨਕਮ ਟੈਕਸ ਰਿਟਰਨ ਨਹੀਂ ਭਰਨੀ ਹੋਵੇਗੀ, ਪਰ ਇਹ ਛੋਟ ਸਿਰਫ਼ ਉਨ੍ਹਾਂ ਨੂੰ ਹੀ ਮਿਲੇਗੀ ਜਿਨ੍ਹਾਂ ਦੀ ਆਮਦਨ ਪੈਨਸ਼ਨ ਤੋਂ ਇਲਾਵਾ ਹੋਰ ਨਹੀਂ ਹੈ।
ਇਨਕਮ ਟੈਕਸ ਰਿਟਰਨ ਨਾ ਭਰਨ ਵਾਲਿਆਂ ‘ਤੇ ਹੁਣ ਸਖ਼ਤੀ ਹੋਵੇਗੀ। ਇਸ ਵਾਰ ਬਜਟ ‘ਚ ਇਨਕਮ ਟੈਕਸ ਦੇ ਸੈਕਸ਼ਨ 206ਏਬੀ ਅਤੇ 206ਸੀਸੀਏ ਵਿਚ ਵਿਸ਼ੇਸ਼ ਵਿਵਸਥਾ ਜੋੜੀ ਗਈ ਹੈ। ਇਸ ਨਿਯਮ ਤਹਿਤ ਇਨਕਮ ਟੈਕਸ ਰਿਟਰਨ ਨਾ ਭਰਨ ਵਾਲੇ ਲੋਕਾਂ ਨੂੰ ਹੁਣ ਦੁੱਗਣਾ ਟੀਡੀਐਸ. ਦੇਣਾ ਹੋਵੇਗਾ।
1 ਅਪ੍ਰੈਲ 2021 ਤੋਂ ਟ੍ਰੈਵਲ ਲੀਵ ਕੰਸੇਸ਼ਨ (ਐਲਟੀਸੀ) ਕੈਸ਼ ਵਾਊਚਰ ਸਕੀਮ ਦਾ ਫਾਇਦਾ ਵੀ ਲਿਆ ਜਾ ਸਕੇਗਾ। ਹਾਲਾਂਕਿ ਇਸ ਸਕੀਮ ਦਾ ਲਾਭ ਉਨ੍ਹਾਂ ਮੁਲਾਜ਼ਮਾ ਨੂੰ ਮਿਲੇਗਾ ਜੋ ਮਹਾਂਮਾਰੀ ਲੌਕਡਾਊਨ ਕਾਰਨ ਯਾਤਰਾ ਪਾਬੰਦੀ ਦੀ ਵਜ੍ਹਾ ਨਾਲ ਇਸ ਦਾ ਫ਼ਾਇਦਾ ਨਹੀਂ ਉਠਾ ਸਕੇ ਸਨ।
ਇਸ ਵਾਰ ਟੈਕਸਦਾਤਾਵਾਂ ਸਾਹਮਣੇ ਦੋ ਨਵੀਂਆਂ ਟੈਕਸ ਵਿਵਸਥਾਵਾਂ ਹਨ। ਇਹ ਟੈਕਸਦਾਤਾਵਾਂ ਦੇ ਉਪਰ ਨਿਰਭਰ ਕਰਦਾ ਹੈ ਕਿ ਉਹ ਪੁਰਾਣੀ ਟੈਕਸ ਵਿਵਸਥਾ ਨੂੰ ਚੁਣਦਾ ਹੈ ਜਾਂ ਫਿਰ ਨਵੀਂ ਨੂੰ।

Video Ad
Video Ad