ਅਮਰੀਕਾ ’ਚ ਕੋਰੋਨਾ ਦੀ ਲਪੇਟ ’ਚ ਆਏ 1.45 ਕਰੋੜ ਬੱਚੇ

ਅਗਸਤ ਮਹੀਨੇ ’ਚ 90 ਹਜ਼ਾਰ 600 ਬੱਚੇ ਹੋਏ ਪੌਜ਼ੀਟਿਵ

Video Ad

ਲਾਸ ਏਂਜਲਸ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦਾ ਖ਼ੌਫ਼ ਤੇ ਇਸ ਦੇ ਰੋਜ਼ਾਨਾ ਕੇਸਾਂ ਦੀ ਗਿਣਤੀ ਭਾਵੇਂ ਦੁਨੀਆ ਭਰ ਵਿੱਚ ਘੱਟ ਚੁੱਕੀ ਹੈ, ਪਰ ਇਹ ਬਿਮਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ।
ਵੱਖ-ਵੱਖ ਮੁਲਕਾਂ ਵਿੱਚ ਲਗਾਤਾਰ ਇਸ ਦੇ ਨਵੇਂ ਮਾਮਲੇ ਮਿਲ ਰਹੇ ਨੇ। ਬਾਲਗਾਂ ਦੇ ਨਾਲ-ਨਾਲ ਬੱਚੇ ਦੀ ਇਸ ਬਿਮਾਰੀ ਤੋਂ ਨਹੀਂ ਬਚ ਸਕੇ। ਅਮਰੀਕਾ ਵਿੱਚ ਹੁਣ ਤੱਕ 1.45 ਕਰੋੜ ਬੱਚੇ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੇ ਨੇ। ਇਕੱਲੇ ਅਗਸਤ ਮਹੀਨੇ ਵਿੱਚ 90 ਹਜ਼ਾਰ 600 ਬੱਚਿਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ।
ਅਮੈਰੀਕਨ ਅਕੈਡਮੀ ਆਫ਼ ਪੀਡੀਐਟ੍ਰਿਕਸ (ਏਏਪੀ) ਅਤੇ ਚਿਲਡਰਨ ਹੌਸਪਿਟਲ ਐਸੋਸੀਏਸ਼ਨ ਦੀ ਤਾਜ਼ਾ ਰਿਪੋਰਪਟ ਮੁਤਾਬਕ ਅਮਰੀਕਾ ਵਿੱਚ 1.45 ਕਰੋੜ ਤੋਂ ਵੱਧ ਬੱਚੇ ਕੋਰੋਨਾ ਮਹਾਂਮਾਰੀ ਤੋਂ ਪੀੜਤ ਨੇ।
ਇਨ੍ਹਾਂ ਵਿੱਚੋਂ 3 ਲੱਖ 43 ਹਜ਼ਾਰ ਤੋਂ ਵੱਧ ਮਾਮਲੇ ਪਿਛਲੇ 4 ਹਫ਼ਤਿਆਂ ਵਿੱਚ ਸਾਹਮਣੇ ਆਏ। 2022 ਵਿੱਚ ਹੁਣ ਤੱਕ ਲਗਭਗ 66.5 ਲੱਖ ਮਾਮਲੇ ਦਰਜ ਕੀਤੇ ਗਏ ਨੇ। ਇਕੱਲੇ ਅਗਸਤ ਮਹੀਲੇ ਵਿੱਚ ਲਗਭਗ 90 ਹਜ਼ਾਰ 600 ਬੱਚਿਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ।

Video Ad