Home ਕਰੋਨਾ 12 ਤੋਂ 15 ਸਾਲ ਦੇ ਬੱਚਿਆਂ ਲਈ ਆ ਗਈ ਕੋਰੋਨਾ ਵੈਕਸੀਨ, ਫਾਈਜ਼ਰ ਨੇ ਕਿਹਾ – 100 ਫ਼ੀਸਦੀ ਅਸਰਦਾਰ

12 ਤੋਂ 15 ਸਾਲ ਦੇ ਬੱਚਿਆਂ ਲਈ ਆ ਗਈ ਕੋਰੋਨਾ ਵੈਕਸੀਨ, ਫਾਈਜ਼ਰ ਨੇ ਕਿਹਾ – 100 ਫ਼ੀਸਦੀ ਅਸਰਦਾਰ

0
12 ਤੋਂ 15 ਸਾਲ ਦੇ ਬੱਚਿਆਂ ਲਈ ਆ ਗਈ ਕੋਰੋਨਾ ਵੈਕਸੀਨ, ਫਾਈਜ਼ਰ ਨੇ ਕਿਹਾ – 100 ਫ਼ੀਸਦੀ ਅਸਰਦਾਰ

ਨਿਊਯਾਰਕ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਵੈਕਸੀਨ ਬਣਾਉਣ ਵਾਲੀ ਕੰਪਨੀ ਫਾਈਜ਼ਰ ਇੰਕ ਅਤੇ ਬਿਓਨਟੈਕ ਐਸਈ ਨੇ ਹਾਲ ਹੀ ‘ਚ ਬੱਚਿਆਂ ‘ਤੇ ਵੈਕਸੀਨ ਦਾ ਟ੍ਰਾਇਲ ਸ਼ੁਰੂ ਕੀਤਾ ਸੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ 12 ਤੋਂ 15 ਤਕ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ 100 ਫ਼ੀਸਦੀ ਪ੍ਰਭਾਵਸ਼ਾਲੀ ਹੈ। ਦੱਸ ਦਈਏ ਕਿ ਅਮਰੀਕਾ ‘ਚ ਫਾਈਜ਼ਰ ਟੀਕਾ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਹੈ। ਕੰਪਨੀਆਂ ਨੂੰ ਉਮੀਦ ਹੈ ਕਿ ਸਾਲ 2022 ਤਕ ਟੀਕਾਕਰਣ ਦੀ ਉਮਰ ਨੂੰ ਵਧਾ ਦਿੱਤਾ ਜਾਵੇਗਾ। ਭਾਰਤ ‘ਚ 45 ਸਾਲ ਤੋਂ ਵੱਧ ਉਮਰ ਅਤੇ ਫ਼ਰੰਟਲਾਈਨ ਯੋਧਿਆਂ ਦਾ ਟੀਕਾ ਲਗਾਇਆ ਜਾ ਰਿਹਾ ਹੈ। ਬੱਚਿਆਂ ਨੂੰ ਟੀਕੇ ਨਹੀਂ ਦਿੱਤੇ ਜਾ ਰਹੇ।
ਕੰਪਨੀ ਨੇ ਬੁੱਧਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਇਹ ਅਮਰੀਕਾ ‘ਚ 2250 ਬੱਚਿਆਂ ਉੱਤੇ ਕੀਤੇ ਗਏ ਫ਼ੇਜ਼-3 ਟ੍ਰਾਇਲ ‘ਚ ਇਹ 100% ਪ੍ਰਭਾਵਸ਼ਾਲੀ ਸੀ। ਦੂਜਾ ਖੁਰਾਕ ਦੇਣ ਤੋਂ ਇਕ ਮਹੀਨੇ ਬਾਅਦ ਉਨ੍ਹਾਂ ‘ਚ ਐਂਟੀਬਾਡੀ ਦਾ ਵਧੀਆ ਰਿਸਪੌਂਸ ਵੇਖਣ ਨੂੰ ਮਿਲਿਆ। ਕੰਪਨੀ ਇਸ ਡਾਟਾ ਨੂੰ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਸੌਂਪਣ ‘ਤੇ ਵਿਚਾਰ ਕਰ ਰਹੀ ਹੈ ਤਾਂ ਕਿ ਛੇਤੀ ਤੋਂ ਛੇਤੀ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਸਕੇ।
ਵੈਕਸੀਨ ਦੇ ਟ੍ਰਾਇਲ ਅਕਤੂਬਰ 2020 ਤੋਂ ਜਾਰੀ ਸਨ। ਇਸ ਦੇ ਨਤੀਜੇ ਹੁਣ ਆਏ ਹਨ। ਭਾਰਤੀ ਮੂਲ ਦਾ 12 ਸਾਲਾ ਅਭਿਨਵ ਵੀ ਫਾਈਜ਼ਰ ਟੀਕੇ ਦੇ ਟ੍ਰਾਇਲ ‘ਚ ਸ਼ਾਮਲ ਹੋਇਆ ਸੀ। ਉਹ ਕੋਰੋਨਾ ਵੈਕਸੀਨ ਲੈਣ ਬਾਲੇ ਸਭ ਤੋਂ ਘੱਟ ਉਮਰ ਦੇ ਬੱਚਿਆਂ ‘ਚ ਸ਼ਾਮਲ ਹੈ। ਉਸ ਦੇ ਪਿਤਾ ਸ਼ਰਤ ਵੀ ਡਾਕਟਰ ਹੈ ਅਤੇ ਕੋਵਿਡ ਵੈਕਸੀਨ ਦੇ ਟ੍ਰਾਇਲ ‘ਚ ਸ਼ਾਮਲ ਰਹੇ ਹਨ। ਅਭਿਨਵ ਨੇ ਅਮਰੀਕਾ ਦੇ ਸਿਨਸਿਨਾਟੀ ਚਿਲਡਰਨ ਹਸਪਤਾਲ ਦੇ ਮੈਡੀਕਲ ਸੈਂਟਰ ‘ਚ ਟੀਕਾ ਲਗਵਾਇਆ ਸੀ।

2 ਤੋਂ 5 ਸਾਲ ਦੇ ਬੱਚਿਆਂ ‘ਤੇ ਟ੍ਰਾਇਲ ਸ਼ੁਰੂ ਕਰਨ ਦੀ ਯੋਜਨਾ
ਕੰਪਨੀ ਨੇ ਪਿਛਲੇ ਹਫ਼ਤੇ 6 ਮਹੀਨੇ ਤੋਂ 11 ਸਾਲ ਦੇ ਬੱਚਿਆਂ ‘ਚ ਵੈਕਸੀਨ ਦੇ ਫੇਜ਼-1, 2, 3 ਦਾ ਕਲੀਨਿਕਲ ਟ੍ਰਾਇਲ ਦੀ ਸਟਡੀ ਸ਼ੁਰੂ ਕੀਤੀ। ਇਸ ਦੌਰਾਨ ਪਹਿਲੀ ਖੁਰਾਕ 5 ਤੋਂ 11 ਸਾਲ ਦੇ ਬੱਚਿਆਂ ਨੂੰ ਦਿੱਤੀ ਗਈ। ਕੰਪਨੀ ਅਗਲੇ ਹਫ਼ਤੇ ਤੋਂ 2 ਤੋਂ 5 ਸਾਲ ਦੇ ਬੱਚਿਆਂ ‘ਤੇ ਟ੍ਰਾਇਲ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੀ ਯੋਜਨਾ ਇਸ ‘ਚ 4644 ਬੱਚਿਆਂ ਨੂੰ ਸ਼ਾਮਲ ਕਰਨ ਦੀ ਹੈ। ਨਤੀਜੇ ਸਾਲ 2021 ਦੇ ਅੰਤ ਤਕ ਆਉਣ ਦੀ ਉਮੀਦ ਹੈ। ਇਕ ਹੋਰ ਕੰਪਨੀ ਮੋਡਰਨਾ ਵੀ ਬਾਲਗਾਂ ਅਤੇ ਬੱਚਿਆਂ ਉੱਤੇ ਆਪਣੀ ਵੈਕਸੀਨ ਦਾ ਟ੍ਰਾਇਲ ਕਰ ਰਹੀ ਹੈ। ਇਨ੍ਹਾਂ ‘ਚ 12 ਤੋਂ 17 ਸਾਲ ਅਤੇ 6 ਮਹੀਨੇ ਤੋਂ 11 ਸਾਲ ਤਕ ਦੇ ਬੱਚਿਆਂ ‘ਤੇ ਵੱਖ-ਵੱਖ ਟ੍ਰਾਇਲ ਕੀਤੇ ਜਾ ਰਹੇ ਹਨ।

ਹਾਰਡ ਇਮਿਊਨਿਟੀ ਲਈ ਬੱਚਿਆਂ ਨੂੰ ਵੈਸਕੀਨ ਲਗਾਉਣੀ ਜ਼ਰੂਰੀ
ਛੂਤ ਦੀਆਂ ਬਿਮਾਰੀਆਂ ਦੇ ਮਸ਼ਹੂਰ ਅਮਰੀਕੀ ਮਾਹਿਰ ਡਾ. ਐਂਥਨੀ ਫੌਸੀ ਸਮੇਤ ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਾਰਡ ਇਮਿਊਨਿਟੀ ਨੂੰ ਪ੍ਰਾਪਤ ਕਰਨ ਲਈ ਬੱਚਿਆਂ ਦਾ ਵੈਕਸੀਨੇਸ਼ਨ ਜ਼ਰੂਰੀ ਹੈ। ਕੋਰੋਨਾ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਹੈ। ਇਸ ਦੀ ਜਾਂਚ ਲਈ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ, ਪਰ ਸਾਨੂੰ ਇਸ ਗੱਲ ਲਈ ਤਿਆਰ ਰਹਿਣਾ ਹੋਵੇਗਾ ਕਿ ਇਨ੍ਹਾਂ ਟ੍ਰਾਇਲਾਂ ਨਾਲ ਕੋਈ ਧਮਾਕੇਦਾਰ ਨਤੀਜੇ ਸਾਹਮਣੇ ਆਉਣ ਵਾਲੇ ਨਹੀਂ ਹਨ।