ਚੰਡੀਗੜ੍ਹ, 8 ਮਈ (ਸ਼ੇਖਰ ਰਾਏ) :ਰਣਜੀਤ ਬਾਵਾ ਦੇ ਗੀਤਾਂ ਨੂੰ ਤਾਂ ਦਰਸ਼ਕਾਂ ਦਾ ਪਿਆਰ ਮਿਲਿਆ ਨਾਲ ਹੀ ਨਾਲ ਰਣਜੀਤ ਬਾਵਾ ਨੂੰ ਫਿਲਮਾਂ ਵਿਚ ਅਦਾਕਾਰ ਦੇ ਤੌਰ ਤੇ ਵੀ ਲੋਕਾਂ ਨੇ ਪਸੰਦ ਕੀਤਾ ਸੋ ਹੁਣ ਰਣਜੀਤ ਬਾਵਾ ਦੀ ਅਗਲੀ ਫਿਲਮ ਲੈਂਬਰ ਗਿੰਨੀ 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿਚ ਰਣਜੀਤ ਬਾਵਾ ਦੀ ਜੋੜੀ ਤੁਹਾਨੂੰ ਮਾਹਿਰਾ ਸ਼ਰਮਾ ਨਾਲ ਦੇਖਣ ਨੂੰ ਮਿਲੇਗੀ… ਸੋ ਆਓ ਇਸ ਫਿਲਮ ਬਾਰੇ ਤੁਹਾਨੂੰ ਕੁੱਝ ਹੋਰ ਇੰਟਰਸਟਿੰਗ ਫੈਕਟਸ ਵੀ ਦੱਸਦੇ ਹਾਂ।
ਪੰਜਾਬੀ ਫਿਲਮਾਂ ਵੇਖ ਬਰਾਤਾਂ ਚੱਲੀਆਂ, ਹਾਈ ਐਂਡ ਯਾਰੀਆਂ ਤੇ ਭਲਵਾਨ ਸਿੰਘ ਤੋਂ ਬਾਅਦ ਇਕ ਵਾਰੀ ਫਿਰ ਤੋਂ ਪੰਜਾਬੀ ਗਾਇਕ ਤੇ ਐਕਟਰ ਰਣਜੀਤ ਬਾਵਾ ਆਪਣੀ ਅਗਲੀ ਫਿਲਮ ‘ਲੈਂਬਰ ਗਿੰਨੀ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਆ ਰਹੇ ਹਨ…ਫਿਲਮ ਲੈਂਬਰ ਗਿੰਨੀ’ 12 ਮਈ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ… ਇਸ ਫਿਲਮ ਵਿਚ ਤੁਹਾਨੂੰ ਰਣਜੀਤ ਬਾਵਾ ਦੇ ਨਾਲ ਮਾਹਿਰਾ ਸ਼ਰਮਾ ਦੀ ਜੋੜੀ ਦਿਖਾਈ ਦੇਣ ਵਾਲੀ ਹੈ।
ਫਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਬਾਵਾ ਜੋ ਕਿ ਲੈਂਬਰ ਦੇ ਕਿਰਦਾਰ ਵਿਚ ਦਿਖਾਈ ਦੇ ਰਹੇ ਹਨ… ਲੈਂਬਰ ਇਕ ਅਜਿਹਾ ਲੜਕਾ ਜੋ ਦੁਨੀਆਂ ਭਰ ਨੂੰ ਗੱਲ ਗੱਲ ਤੇ ਝੂਠ ਬੋਲਦਾ ਦੇਖ ਖੁਦ ਵੀ ਇਕ ਬਹੁਤ ਵੱਡਾ ਝੂਠਾ ਬਣ ਜਾਂਦਾ ਹੈ। ਪੁੱਤ ਦੀਆਂ ਹਰਕਤਾ ਦੇਖ ਬਾਪੂ ਜੀ ਪੁੱਤ ਨੂੰ ਲੰਡਨ ਉਸ ਦੀ ਭੈਣ ਕੋਲ ਭੇਜਣ ਦਾ ਫੈਸਲਾ ਕਰਦੇ ਹਨ ਕੇ ਮੁੰਡਾ ਉਥੇ ਜਾਏਗਾ… ਜਾਕੇ ਕੋਈ ਕੰਮ ਕਰੇਗਾ ਜ਼ਿੰਦਗੀ ਸੁਧਾਰ ਲਏਗਾ… ਪਰ ਪੰਜਾਬੀ ਕਿਥੇ ਟਲਦੇ ਨੇ… ਲੈਂਬਰ ਨੂੰ ਲੰਡਨ ਵਿਚ ਗਿੰਨੀ ਮਿਲ ਜਾਂਦੀ ਹੈ ਅਤੇ ਦੋਵਾਂ ਨੂੰ ਪਿਆਰ ਹੋ ਜਾਂਦਾ ਹੈ। ਪਿਆਰ ਤਾਂ ਹੋ ਗਿਆ ਪਰ ਲੈਂਬਰ ਕਿਹੜਾ ਸੁਧਰਣ ਵਾਲਾ ਹੈ ਸੋ ਲੈਂਬਰ ਦੀਆਂ ਹਰਕਤਾ ਕਰਕੇ ਦੋਵਾਂ ਦਾ ਬਰੇਅਕਅਪ ਹੁੰਦਾ ਹੈ ਜਿਸ ਤੋਂ ਬਾਅਦ ਲੈਂਬਰ ਸੁਧਰਣ ਦਾ ਫੈਸਲਾ ਕਰਦਾ ਹੈ… ਸੋ ਕੀ ਹੁਣ ਲੈਂਬਰ ਸੁਰਦ ਪਾਏਗਾ… ਕੀ ਲੈਂਬਰ ਤੇ ਗਿੰਨੀ ਦੋਵੇਂ ਇਕ ਹੋ ਪਾਉਣਗੇ… ਇਹ ਤੁਹਾਨੂੰ ਪਤਾ ਚਲੇਗਾ 12 ਮਈ ਨੂੰ ਫਿਲਮ ਦੇਖਣ ਤੋਂ ਬਾਅਦ।
ਰਣਜੀਤ ਬਾਵਾ ਤੇ ਮਾਹਿਰਾ ਸ਼ਰਮਾ ਦੀ ਜੋੜੀ ਨੂੰ ਇਸ ਤੋਂ ਪਹਿਲਾਂ ਤੁਸੀਂ ਗੀਤ ਕੋਕਾ ਵਿਚ ਵੀ ਦੇਖ ਚੁੱਕੇ ਹੋ ਦਰਸ਼ਕਾਂ ਨੇ ਵੀ ਇਸ ਗੀਤ ਅਤੇ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਸੀ।
ਮਾਹਿਰਾ ਸ਼ਰਮਾਂ ਦੀ ਗੱਲ ਕੀਤੀ ਜਾਵੇ ਤਾਂ ਮਾਹਿਰਾ ਮਸ਼ਹੂਰ ਟੀਵੀ ਅਦਾਕਾਰਾ ਹੈ। ਜਿਸ ਨੂੰ ਕਿ ਬਿੱਗ ਬੌਸ ਸੀਜ਼ਰ 13 ਵਿਚ ਵੀ ਦੇਖਿਆ ਗਿਆ ਸੀ… ਮਾਹਿਰਾ ਕਈ ਪੰਜਾਬੀ ਗੀਤਾਂ ਵਿਚ ਮਾਡਲਿੰਗ ਵੀ ਕਰ ਚੁੱਕੀ ਹੈ ਇਸ ਤੋਂ ਇਲਾਵਾ ਉਹ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਕਾਫੀ ਚਰਚਾ ਵਿਚ ਰਹੀ ਹੈ… ਬਿੱਗ ਬੌਸ ਸੀਜ਼ਰ 13 ਵਿਚ ਹੀ ਮਾਹਿਰਾ ਦੀ ਮੁਲਾਕਾਤ ਪਾਰਸ ਛਾਬਰਾ ਨਾਲ ਹੋਈ ਸੀ। ਇਥੋਂ ਹੀ ਦੋਵਾਂ ਦੀ ਦੋਸਤੀ ਗੂੜ੍ਹੀ ਹੋਈ ਅਤੇ ਪਿਆਰ ਵਿਚ ਬਦਲੀ ਹਾਲਾਂਕਿ…. ਕੁੱਝ ਹਫਤੇ ਪਹਿਲਾਂ ਹੀ ਦੋਵਾਂ ਦੇ ਬਰੇਕਅਪ ਦੀ ਖਬਰਾਂ ਵੀ ਚਰਚਾ ਵਿਚ ਰਹੀਆਂ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਮਾਹਿਰਾ ਨੇ ਪਾਰਸ ਨੂੰ ਅਨਫਾਲੋ ਵੀ ਕਰ ਦਿੱਤਾ… ਅਤੇ ਮਾਹਿਰਾ ਦੀ ਮਾਂ ਨੇ ਕਿਹਾ ਕਿ ਦੋਵੇਂ ਸਿਰਫ ਚੰਗੇ ਦੋਸਤ ਸੀ… ਸੋ ਬਰੇਅਕਪ ਵਾਲੀ ਤਾਂ ਕੋਈ ਗੱਲ ਹੀ ਨਹੀਂ ਬਣਦੀ।