Home ਤਾਜ਼ਾ ਖਬਰਾਂ 12 ਸਾਲ ਬਾਅਦ ਮਈ ਵਿਚ ਪੰਜਾਬ ਸਭ ਤੋਂ ਠੰਡਾ

12 ਸਾਲ ਬਾਅਦ ਮਈ ਵਿਚ ਪੰਜਾਬ ਸਭ ਤੋਂ ਠੰਡਾ

0


2011 ਤੋਂ 2022 ਤੱਕ ਸੂਬੇ ਦਾ ਪਾਰਾ 43 ਡਿਗਰੀ ਤੋਂ ਉਪਰ ਰਿਹਾ
ਚੰਡੀਗੜ੍ਹ, 3 ਮਈ, ਹ.ਬ. : 12 ਸਾਲਾਂ ਬਾਅਦ ਇਸ ਵਾਰ ਪੰਜਾਬ ਮਈ ਮਹੀਨੇ ਵਿਚ ਸਭ ਤੋਂ ਠੰਢ ਰਿਹਾ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2011 ਤੋਂ 2022 ਤੱਕ ਮਈ ਮਹੀਨੇ ਦੌਰਾਨ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉਪਰ ਰਿਹਾ ਹੈ। ਇਨ੍ਹਾਂ ਵਿੱਚੋਂ 2011 ਤੋਂ 2022 ਤੱਕ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 43.1 ਤੋਂ 46.5 ਡਿਗਰੀ ਰਿਹਾ। ਪਟਿਆਲਾ ਦਾ ਪਾਰਾ 42.7 ਡਿਗਰੀ ਤੋਂ 46.0 ਡਿਗਰੀ ਅਤੇ ਅੰਮ੍ਰਿਤਸਰ ਦਾ ਪਾਰਾ 43.3 ਡਿਗਰੀ ਤੋਂ 47.0 ਡਿਗਰੀ ਰਿਹਾ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਲਗਾਤਾਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਤਾਪਮਾਨ ਵਿੱਚ 10-12 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਕਾਰਨ ਇਸ ਸਾਲ ਦਾ ਮਈ ਮਹੀਨਾ ਪਿਛਲੇ 12 ਸਾਲਾਂ ਤੋਂ ਬਾਅਦ ਸਭ ਤੋਂ ਠੰਢਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਮੁਤਾਬਕ 5 ਮਈ ਦੀ ਰਾਤ ਤੋਂ ਪੰਜਾਬ ਦੇ ਮੌਸਮ ’ਤੇ ਨਵੀਂ ਪੱਛਮੀ ਗੜਬੜੀ ਦਾ ਅਸਰ ਪਵੇਗਾ। ਇਸ ਦਾ ਪ੍ਰਭਾਵ 8 ਮਈ ਤੱਕ ਰਹੇਗਾ। ਇਸ ਲਈ ਵਿਭਾਗ ਨੇ 6 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ 4 ਮਈ ਤੋਂ 6 ਮਈ ਤੱਕ ਪੰਜਾਬ ਦੇ ਕੁਝ ਹਿੱਸਿਆਂ ’ਚ ਤੇਜ਼ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਬੁੱਧਵਾਰ ਯਾਨੀ 3 ਮਈ ਨੂੰ ਮੌਸਮ ਖਰਾਬ ਰਹੇਗਾ।