Home ਤਾਜ਼ਾ ਖਬਰਾਂ 14 ਸਾਲ ਦੇ ਵਿਦਿਆਰਥੀ ਨੇ ਸਕੂਲ ’ਚ ਕੀਤੀ ਗੋਲੀਬਾਰੀ

14 ਸਾਲ ਦੇ ਵਿਦਿਆਰਥੀ ਨੇ ਸਕੂਲ ’ਚ ਕੀਤੀ ਗੋਲੀਬਾਰੀ

0


8 ਬੱਚਿਆਂ ਸਣੇ 9 ਲੋਕਾਂ ਦੀ ਗਈ ਜਾਨ
ਬੇਲਗ੍ਰੇਡ, 3 ਮਈ (ਹਮਦਰਦ ਨਿਊਜ਼ ਸਰਵਿਸ) :
ਸਕੂਲਾਂ ਵਿੱਚ ਵੀ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਤਾਜ਼ਾ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਕੂਲ ਵਿੱਚ ਨਾਬਾਲਗ ਵਿਦਿਆਰਥੀ ਨੇ ਅੰਨੇ੍ਹਵਾਹ ਗੋਲੀਬਾਰੀ ਕੀਤੀ, ਜਿਸ ਵਿੱਚ 8 ਬੱਚਿਆਂ ਸਣੇ 9 ਲੋਕਾਂ ਦੀ ਜਾਨ ਚਲੀ ਗਈ। ਕਿੱਥੇ ਤੇ ਕਿਵੇਂ ਵਾਪਰੀ ਇਹ ਘਟਨਾ ਜਾਣਨ ਲਈ ਵੇਖੋ ਇਹ ਰਿਪੋਰਟ…
ਦਰਅਸਲ, ਇਹ ਘਟਨਾ ਸਰਬੀਆ ’ਚ ਬੇਲਗਰੇਡ ਦੇ ਇੱਕ ਸਕੂਲ ਵਿੱਚ ਵਾਪਰੀ, ਜਿੱਥੇ ਇੱਕ ਨਾਬਾਲਗ ਵਿਦਿਆਰਥੀ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਸਕੂਲ ਵਿੱਚ ਲਾਸ਼ਾਂ ਹੀ ਲਾਸ਼ਾਂ ਵਿਛ ਗਈਆਂ।