Home ਤਾਜ਼ਾ ਖਬਰਾਂ 14 ਸਾਲਾ ਵਿਦਿਆਰਥਣ ’ਤੇ ਹੋਸਟਲ ਵਿਚ ਅੱਗ ਲਗਾਉਣ ਦਾ ਸ਼ੱਕ, ਹਾਦਸੇ ਵਿਚ 19 ਬੱਚਿਆਂ ਦੀ ਗਈ ਸੀ ਜਾਨ

14 ਸਾਲਾ ਵਿਦਿਆਰਥਣ ’ਤੇ ਹੋਸਟਲ ਵਿਚ ਅੱਗ ਲਗਾਉਣ ਦਾ ਸ਼ੱਕ, ਹਾਦਸੇ ਵਿਚ 19 ਬੱਚਿਆਂ ਦੀ ਗਈ ਸੀ ਜਾਨ

0


ਜਾਰਜਟਾਊਨ, 26 ਮਈ, ਹ.ਬ. : ਦੱਖਣੀ ਅਮਰੀਕੀ ਦੇਸ਼ ਗੁਯਾਨਾ ਦੇ ਸੈਕੰਡਰੀ ਸਕੂਲ ਵਿਚ ਹਾਲ ਹੀ ਵਿਚ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਇਸ ਵਿਚ 19 ਬੱਚਿਆਂ ਦੀ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ਵਿਚ ਇੱਕ ਸਕੂਲੀ ਵਿਦਿਆਰਥਣ ਦਾ ਨਾਂ ਮੁੱਖ ਸ਼ੱਕੀ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਵਿਦਿਆਰਥਣ 14 ਸਾਲ ਦੀ ਹੈ। ਹੋਸਟਲ ਵਿਚ ਅੱਗ ਲਗਾ ਦਿੱਤੀ ਗਈ ਸੀ। ਦਰਾਵਜ਼ੇ ਬੰਦ ਹੋਣ ਕਾਰਨ ਕੋਈ ਵੀ ਬੱਚਾ ਨਹੀਂ ਸੀ ਬਚ ਸਕਿਆ। ਖਬਰਾਂ ਮੁਤਾਬਕ ਸਕੂਲ ਪ੍ਰਸ਼ਾਸਨ ਨੇ ਉਸ ਦਾ ਮੋਬਾਇਲ ਜ਼ਬਤ ਕਰ ਲਿਆ ਸੀ। ਇਸ ਤੋਂ ਗੁੱਸੇ ’ਚ ਆ ਕੇ ਲੜਕੀ ਨੇ ਕਥਿਤ ਤੌਰ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਗੇਰਾਲਡ ਗੌਵੀਆ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਸ਼ੱਕੀ ਵਿਦਿਆਰਥਣ ਦੇ ਇੱਕ ਬਜ਼ੁਰਗ ਨਾਲ ਸਬੰਧ ਸੀ, ਇਸ ਲਈ ਸਕੂਲ ਅਧਿਕਾਰੀਆਂ ਨੇ ਉਸ ਨੂੰ ਅਨੁਸ਼ਾਸਨ ਦੇਣ ਲਈ ਉਸ ਦਾ ਫੋਨ ਜ਼ਬਤ ਕਰ ਲਿਆ। ਗੁੱਸੇ ਵਿੱਚ ਆਈ ਕੁੜੀ ਨੇ ਆਪਣਾ ਮੋਬਾਈਲ ਖੋਹਣ ਤੋਂ ਬਾਅਦ ਹੋਸਟਲ ਨੂੰ ਅੱਗ ਲਗਾ ਦਿੱਤੀ।