15 ਲੱਖ ਟੀਕਿਆਂ ਬਾਰੇ ਸੁਣ ਕੇ ਅਮਰੀਕਾ ਜਾਣ ਲਈ ਤਿਆਰ ਹੋਏ ਡਗ ਫ਼ੋਰਡ

ਟੋਰਾਂਟੋ,19 ਮਾਰਚ, ਵਿਸ਼ੇਸ਼ ਪ੍ਰਤੀਨਿਧ :ਅਮਰੀਕਾ ਵੱਲੋਂ ਕੈਨੇਡਾ ਨੂੰ ਕੋਰੋਨਾ ਵੈਕਸੀਨ ਦੇ 15 ਲੱਖ ਟੀਕੇ ਦੇਣ ਦਾ ਐਲਾਨ ਸੁਣ ਕੇ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਐਨੇ ਖੁਸ਼ ਹੋਏ ਕਿ ਖੁਦ ਅਮਰੀਕਾ ਜਾ ਕੇ ਵੈਕਸੀਨ ਦੀ ਖੇਪ ਲਿਆਉਣ ਦੀ ਇੱਛਾ ਜ਼ਾਹਰ ਕਰ ਦਿਤੀ। ਡਗ ਫ਼ੋਰਡ ਨੇ ਜੋਅ ਬਾਇਡਨ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਵੈਕਸੀਨ ਦੀ ਲਗਾਤਾਰ ਸਪਲਾਈ ਨਾਲ ਉਨਟਾਰੀਓ ਵਾਸੀਆਂ ਨੂੰ ਜਲਦ ਤੋਂ ਜਲਦ ਵੈਕਸੀਨੇਟ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਤੋਂ ਉਨਟਾਰੀਓ ਪਹੁੰਚਣ ਵਾਲੀ ਸਪਲਾਈ ਵਿਚ ਵੱਡਾ ਵਾਧਾ ਹੋ ਰਿਹਾ ਹੈ। ਫ਼ਾਈਜ਼ਰ ਤੋਂ ਹਰ ਹਫ਼ਤੇ ਚਾਰ ਲੱਖ ਟੀਕੇ ਪੁੱਜਣੇ ਸ਼ੁਰੂ ਹੋ ਜਾਣਗੇ ਜਦਕਿ ਮੌਡਰਨਾ ਤੋਂ 3 ਲੱਖ 60 ਹਜ਼ਾਰ ਖੁਰਾਕਾਂ ਮਿਲਣਗੀਆਂ। ਦੂਜੇ ਪਾਸੇ ਐਸਟਰਾਜ਼ੈਨੇਕਾ ਤੋਂ ਵੀ ਲੱਖ ਹੋਰ ਟੀਕੇ ਕੈਨੇਡਾ ਪਹੁੰਚਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ।

Video Ad
Video Ad