Home ਭਾਰਤ 15 ਸਾਲਾ ਲੜਕੀ ਨਾਲ 18 ਦਰਿੰਦਿਆਂ ਨੇ 9 ਦਿਨ ਤਕ ਕੀਤਾ ਬਲਾਤਕਾਰ

15 ਸਾਲਾ ਲੜਕੀ ਨਾਲ 18 ਦਰਿੰਦਿਆਂ ਨੇ 9 ਦਿਨ ਤਕ ਕੀਤਾ ਬਲਾਤਕਾਰ

0
15 ਸਾਲਾ ਲੜਕੀ ਨਾਲ 18 ਦਰਿੰਦਿਆਂ ਨੇ 9 ਦਿਨ ਤਕ ਕੀਤਾ ਬਲਾਤਕਾਰ

ਕੋਟਾ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ‘ਚ ਇਕ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਿਲ ਦਹਿਲਾਉਣ ਤੇ ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਕੋਟਾ ਜ਼ਿਲ੍ਹੇ ‘ਚ ਵਾਪਰੀ, ਜਿੱਥੇ 18 ਨੌਜਵਾਨਾਂ ਨੇ 15 ਸਾਲਾ ਲੜਕੀ ਨਾਲ 9 ਦਿਨ ਤਕ ਵੱਖ-ਵੱਖ ਥਾਵਾਂ ‘ਤੇ ਬਲਾਤਕਾਰ ਕੀਤਾ। ਇਸ 15 ਸਾਲਾ ਲੜਕੀ ਨਾਲ 9 ਦਿਨ ਤਕ ਕਈ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ। ਵਿਰੋਧ ਕਰਨ ‘ਤੇ ਕਈ ਵਾਰ ਉਸ ਨੂੰ ਕੁੱਟਿਆ ਵੀ ਗਿਆ ਅਤੇ ਵਾਰ-ਵਾਰ ਨਸ਼ਾ ਦਿੱਤਾ ਗਿਆ। ਉਸ ਨੂੰ ਚਾਕੂ ਦੀ ਨੋਕ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਘਟਨਾ ‘ਚ ਹੁਣ ਤਕ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਚ 4 ਨਾਬਾਲਗ ਅਤੇ ਇਕ ਔਰਤ ਵੀ ਸ਼ਾਮਲ ਹੈ। ਬੀਤੀ 25 ਫ਼ਰਵਰੀ ਨੂੰ ਨਾਬਾਲਗ ਲੜਕੀ ਨੂੰ ਝਲਾਵਾੜ ਇਲਾਕੇ ‘ਚੋਂ ਅਗਵਾ ਕੀਤਾ ਗਿਆ ਸੀ ਅਤੇ 5 ਮਾਰਚ ਤਕ ਉਸ ਨੂੰ ਇਨ੍ਹਾਂ ਦਰਿੰਦਿਆਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। 5 ਮਾਰਚ ਨੂੰ ਮੁਲਜ਼ਮਾਂ ਨੇ ਪੀੜ੍ਹਤ ਲੜਕੀ ਨੂੰ ਡਰਾ-ਧਮਕਾ ਕੇ ਛੱਡ ਦਿੱਤਾ ਸੀ। ਇਸ ਮਗਰੋਂ 6 ਮਾਰਚ ਨੂੰ ਇਹ ਲੜਕੀ ਆਪਣੀ ਮਾਂ ਨਾਲ ਥਾਣੇ ਪਹੁੰਚੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ 25 ਫ਼ਰਵਰੀ ਨੂੰ ਇਹ ਲੜਕੀ ਆਪਣੀ ਇਕ ਸਹੇਲੀ ਅਤੇ ਉਸ ਦੇ ਦੋਸਤ ਨਾਲ ਬੈਗ ਖਰੀਦਣ ਲਈ ਕੋਟਾ ਤੋਂ ਝਾਲਾਵਾੜ ਗਈ ਸੀ। ਉੱਥੇ ਇਨ੍ਹਾਂ ਦੋਹਾਂ ਨੇ ਉਸ ਨੂੰ ਦਰਿੰਦਿਆਂ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਦਰਿੰਦਿਆਂ ਨੇ 9 ਦਿਨ ਤਕ ਉਸ ਨੂੰ ਕਈ ਘਰਾਂ, ਹੋਟਲ ਅਤੇ ਖੇਤ ‘ਚ ਲਿਜਾ ਕੇ ਕਈ ਵਾਰ ਗੈਂਗ ਰੇਪ ਕੀਤਾ। ਇਸ ਤੋਂ ਬਾਅਦ 5 ਮਾਰਚ ਨੂੰ ਪੀੜਤਾ ਨੂੰ ਡਰਾ-ਧਮਕਾ ਕੇ ਛੱਡ ਦਿੱਤਾ ਗਿਆ।
ਕੋਟਾ (ਦਿਹਾਤੀ) ਦੇ ਐਸ.ਪੀ. ਸ਼ਰਦ ਚੌਧਰੀ ਨੇ ਦੱਸਿਆ ਕਿ ਨਾਬਾਲਗ ਪੀੜ੍ਹਤ ਲੜਕੀ ਵੱਲੋਂ 6 ਮਾਰਚ ਦੀ ਰਾਤ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਆਪਣੀ ਰਿਪੋਰਟ ‘ਚ ਉਸ ਨੇ ਦੱਸਿਆ ਕਿ ਉਸ ਦੀ ਇਕ ਸਹੇਲੀ ਅਤੇ ਉਸ ਦਾ ਜਾਣਕਾਰ ਉਸ ਨੂੰ ਕਾਰ ਰਾਹੀਂ ਝਲਾਵਾੜ ਲੈ ਗਏ ਸਨ। ਉਸ ਨੂੰ ਉੱਥੇ ਦਰਿੰਦਿਆਂ ਦੇ ਹਵਾਲੇ ਕਰ ਦਿੱਤਾ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਟੀਮਾਂ ਦਾ ਗਠਨ ਕਰਕੇ ਹੁਣ ਤਕ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ‘ਚ ਇਕ ਔਰਤ ਵੀ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ 4 ਨਾਬਾਲਗ ਮੁਲਜ਼ਮਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ‘ਚੋਂ 18 ਦੇ ਕਰੀਬ ਮੁਲਜ਼ਮਾਂ ਨੇ ਲੜਕੀ ਨਾਲ ਕਈ ਵਾਰ ਬਲਾਤਕਾਰ ਕੀਤਾ ਸੀ।