
ਉਨਟਾਰੀਓ ਦੇ ਕੈਨੋਰਾ ਇਲਾਕੇ ਵਿਚ ਮੌਜੂਦ ਸੀ ਰਿਹਾਇਸ਼ੀ ਸਕੂਲ
ਟੋਰਾਂਟੋ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਕ ਵਾਰ ਫਿਰ ਸੈਂਕੜੇ ਬੱਚਿਆਂ ਦੀਆਂ ਅਣਪਛਾਤੀਆਂ ਕਬਰਾਂ ਮਿਲਣ ਦੀ ਘਟਨਾ ਨੇ ਉਸ ਵੇਲੇ ਦੀਆਂ ਕੌੜੀਆਂ ਯਾਦਾਂ ਚੇਤੇ ਕਰਵਾ ਦਿਤੀਆਂ ਜਦੋਂ ਰਿਹਾਇਸ਼ੀ ਸਕੂਲਾਂ ਵਿਚ ਮੂਲ ਬਾਸ਼ਿੰਦਿਆਂ ਦੇ ਬੱਚਿਆਂ ’ਤੇ ਜ਼ੁਲਮ ਢਾਹਿਆ ਜਾਂਦਾ ਸੀ। ਉਨਟਾਰੀਓ ਦੇ ਕੈਨੋਰਾ ਇਲਾਕੇ ਵਿਚ ਬੰਦ ਹੋ ਚੁੱਕੇ ਸੇਂਟ ਮੈਰੀ ਰੈਜ਼ੀਡੈਂਸ਼ੀਅਲ ਨਾਲ ਸਬੰਧਤ ਕਬਰਸਤਾਨ ਵਿਚ ਬੱਚਿਆਂ ਦੇ ਦਫ਼ਨ ਹੋਣ ਬਾਰੇ ਜਾਣਕਾਰੀ ਸਥਾਨਕ ਕਬੀਲੇ ਵੱਲੋਂ ਜਨਤਕ ਕੀਤੀ ਗਈ ਹੈ।