
ਨਵੀਂ ਦਿੱਲੀ, 2 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਗੁਆਂਢੀ ਦੇਸ਼ ਚੀਨ ਵਿੱਚ ਵੱਡੀ ਪੱਧਰ ’ਤੇ ਕੋਰੋਨਾ ਫ਼ੈਲਣ ਦੇ ਬਾਵਜੂਦ ਭਾਰਤ ਵਿੱਚ ਮਹਾਂਮਾਰੀ ਦੇ ਕੇਸਾਂ ਵਿੱਚ ਵੱਡੀ ਗਿਰਾਵਟ ਜਾਰੀ ਐ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਦੇਸ਼ ਭਰ ਵਿੱਚੋਂ 173 ਨਵੇਂ ਮਾਮਲੇ ਸਾਹਮਣੇ ਆਏ।
ਇਸ ਦੇ ਚਲਦਿਆਂ ਦੇਸ਼ ਵਿੱਚ ਕੁਲ ਕੇਸਾਂ ਦੀ ਗਿਣਤੀ ਵੱਧ ਕੇ 4.46 (4,46,78,822) ਕਰੋੜ ਹੋ ਗਈ ਹੈ। 24 ਘੰਟਿਆਂ ਦੀ ਮਿਆਦ ’ਚ ਐਕਟਿਵ ਕੇਸਾਂ ’ਚ 36 ਕੇਸਾਂ ਦੀ ਕਮੀ ਦਰਜ ਕੀਤੀ ਗਈ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,41,45, 445 ਹੋ ਗਈ ਹੈ, ਜਦੋਂਕਿ ਮੌਤ ਦਰ 1.19 ਫ਼ੀਸਦੀ ਦਰਜ ਕੀਤੀ ਗਈ ਹੈ।