ਕੈਨੇਡਾ ਵਿਚ ਗੈਂਗਵਾਰ ਦੀ ਭੇਟ ਚੜ੍ਹੇ 2 ਹੋਰ ਪੰਜਾਬੀ ਨੌਜਵਾਨ

ਹਰਬੀਰ ਖੋਸਾ ਅਤੇ ਜੌਰਡਨ ਕ੍ਰਿਸ਼ਨਾ ਵਜੋਂ ਹੋਈ ਸ਼ਨਾਖ਼ਤ

Video Ad

ਵੈਨਕੂਵਰ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 2 ਹੋਰ ਪੰਜਾਬੀ ਨੌਜਵਾਨ ਗੈਂਗਵਾਰ ਦੀ ਭੇਟ ਚੜ੍ਹ ਗਏ। ਸਾਊਥ ਸਰੀ ਐਥਲੈਟਿਕ ਪਾਰਕ ਵਿਚ ਗੋਲੀਬਾਰੀ ਦੌਰਾਨ ਮਰਨ ਵਾਲਿਆਂ ਦੀ ਸ਼ਨਾਖ਼ਤ 26 ਸਾਲ ਦੇ ਹਰਬੀਰ ਖੋਸਾ, 19 ਸਾਲ ਦੇ ਕ੍ਰਿਸ਼ਨਾ ਜੌਰਡਨ ਅਤੇ 20 ਸਾਲ ਦੇ ਰੌਬੀਨ ਸੋਰੇਨੀ ਵਜੋਂ ਕੀਤੀ ਗਈ ਹੈ।
ਦੂਜੇ ਪਾਸੇ ਬਰਨਬੀ ਵਿਖੇ ਹਾਈਵੇਅ 1 ’ਤੇ ਗੋਲੀਬਾਰੀ ਦੌਰਾਨ ਇਕ ਜਣੇ ਦੀ ਮੌਤ ਹੋਣ ਦੀ ਰਿਪੋਰਟ ਹੈ।
ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ ਤਿੰਨਾਂ ਨੂੰ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸ਼ਿਕਾਰ ਬਣਾਇਆ ਗਿਆ। ਜਾਂਚਕਰਤਾਵਾਂ ਮੁਤਾਬਕ 30 ਜੁਲਾਈ ਨੂੰ ਵਾਪਰੀ ਵਾਰਦਾਤ ਦੌਰਾਨ ਇਕ ਗੱਡੀ ਪਾਰਕਿੰਗ ਲੌਟ ਵਿਚ ਖੜ੍ਹੀ ਸੀ ਜਦੋਂ ਇਕ ਹਮਲਾਵਰ ਆਇਆ ਅਤੇ ਗੋਲੀਬਾਰੀ ਕਰ ਕੇ ਫਰਾਰ ਹੋ ਗਿਆ।

Video Ad