
ਨਿਊ ਵੈਸਟਮਿੰਸਟਰ ਦੇ ਕੁਲਵੰਤ ਸਹੋਤਾ ਦੀ ਭਾਲ ਲਈ ਪੁਲਿਸ ਨੇ ਮੰਗੀ ਮਦਦ
ਬਰੈਂਪਟਨ ਦੇ 22 ਸਾਲਾ ਹਰਨੀਲ ਗਰੇਵਾਲ ਦੀ ਤਲਾਸ਼ ਕਰ ਰਹੀ ਪੀਲ ਪੁਲਿਸ
ਨਿਊ ਵੈਸਟਮਿੰਸਟਰ/ਬਰੈਂਪਟਨ, 20 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬੀ.ਸੀ. ਅਤੇ ਉਨਟਾਰੀਓ ਰਾਜਾਂ ਵਿਚ 2 ਪੰਜਾਬੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ। ਬ੍ਰਿਟਿਸ਼ ਕੋਲੰਬੀਆ ਦੇ ਨਿਊ ਵੈਸਟਮਿੰਸਟਰ ਸ਼ਹਿਰ ਤੋਂ ਲਾਪਤਾ ਕੁਲਵੰਤ ਸਹੋਤਾ ਦੀ ਭਾਲ ਵਿਚ ਜੁਟੀ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ ਜਦਕਿ ਉਨਟਾਰੀਓ ਦੇ ਬਰੈਂਪਟਨ ਸ਼ਹਿਰ ਦੀ ਪੁਲਿਸ 22 ਸਾਲ ਦੇ ਹਰਨੀਲ ਗਰੇਵਾਲ ਦੀ ਭਾਲ ਕਰ ਰਹੀ ਹੈ।
ਨਿਊ ਵੈਸਮਿੰਸਟਰ ਪੁਲਿਸ ਨੇ ਦੱਸਿਆ ਕਿ 61 ਸਾਲ ਦੇ ਕੁਲਵੰਤ ਸਹੋਤਾ ਉਰਫ਼ ਕਲ ਸਹੋਤਾ ਨੂੰ ਆਖਰੀ ਵਾਰ 18 ਜੁਲਾਈ ਨੂੰ ਦੁਪਹਿਰ ਤਕਰੀਬਨ 2 ਵਜੇ 14 ਸਟ੍ਰੀਟ ਅਤੇ ਹੈਮਿਲਟਨ ਸਟ੍ਰੀਟ ਇਲਾਕੇ ਵਿਚ ਦੇਖਿਆ ਗਿਆ।
ਕੁਲਵੰਤ ਸਹੋਤਾ ਦਾ ਹੁਲੀਆ ਬਿਆਨ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਸ ਦਾ ਸਰੀਰ ਭਾਰਾ ਅਤੇ ਸਿਰ ਦੇ ਵਾਲ ਚਿੱਟੇ ਹਨ ਜਦਕਿ ਛੋਟੀ ਛੋਟੀ ਦਾੜ੍ਹੀ ਵੀ ਰੱਖੀ ਹੋਈ ਹੈ। ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਕਾਲੀ ਜੈਕਟ, ਕਾਲੀ ਸ਼ਰਟ, ਕਾਲੀ ਨਿੱਕਰ ਅਤੇ ਗੂੜ੍ਹੇ ਰੰਗ ਦੇ ਹਾਈਕਿੰਗ ਸਟਾਈਲ ਸ਼ੂਜ਼ ਪਹਿਨੇ ਹੋਏ ਸਨ।