ਕੈਨੇਡਾ ’ਚ 2 ਹਜ਼ਾਰ ਪ੍ਰਵਾਸੀ ਹੋਣਗੇ ਪੱਕੇ

ਐਕਸਪ੍ਰੈਸ ਐਂਟਰੀ ਡਰਾਅ ਰਾਹੀਂ ਪੀ.ਆਰ. ਲਈ ਦਿੱਤਾ ਗਿਆ ਸੱਦਾ

Video Ad

ਔਟਵਾ, 4 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ 2 ਹਜ਼ਾਰ ਨਵੇਂ ਪ੍ਰਵਾਸੀ ਪੱਕੇ ਹੋਣਗੇ, ਜਿਨ੍ਹਾਂ ਨੂੰ ‘ਐਕਸਪ੍ਰੈਸ ਐਂਟਰੀ’ ਡਰਾਅ ਤਹਿਤ ਪੀ.ਆਰ. ਲਈ ਸੱਦਾ ਭੇਜ ਦਿੱਤਾ ਗਿਆ ਹੈ। ਹੁਨਰਮੰਦ ਪ੍ਰਵਾਸੀਆਂ ਲਈ ਕੈਨੇਡਾ ਦੇ ਪ੍ਰਸਿੱਧ ਇੰਮੀਗ੍ਰੇਸ਼ਨ ਮਾਰਗਾਂ ਵਿੱਚੋਂ ਇੱਕ ਮੰਨੇ ਜਾਂਦੇ ‘ਐਕਸਪ੍ਰੈਸ ਐਂਟਰੀ’ ਰਾਹੀਂ ਉਨ੍ਹਾਂ ਪ੍ਰਵਾਸੀਆਂ ਨੂੰ ਹੀ ਸੱਦਾ ਪੱਤਰ ਭੇਜੇ ਗਏ, ਜਿਨ੍ਹਾਂ ਦਾ ਸੀਆਰਐਸ ਸਕੋਰ ਲਗਭਗ 533 ਬਣਦਾ ਹੈ।

ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਉਨ੍ਹਾਂ 2 ਹਜ਼ਾਰ ਪ੍ਰਵਾਸੀਆਂ ਨੂੰ ਹੀ ਸੱਦਾ ਪੱਤਰ ਭੇਜੇ ਗਏ, ਜਿਨ੍ਹਾਂ ਦਾ ਸੀਆਰਐਸ ਭਾਵ ਕੌਂਪਰਹੈਂਸਿਵ ਰੈਂਕਿੰਗ ਸਿਸਟਮ ਸਕੋਰ ਲਗਭਗ 533 ਹੈ।
ਤਿੰਨ ਅਗਸਤ ਨੂੰ ਕੱਢੇ ਗਏ ਐਕਸਪ੍ਰੈਸ ਐਂਟਰੀ ਦੇ ਇਸ ਡਰਾਅ ਲਈ ਸੀਆਰਐਸ ਸਕੋਰ 20 ਜੁਲਾਈ ਨੂੰ ਕੱਢੇ ਗਏ ਪਿਛਲੇ ਡਰਾਅ ਨਾਲੋਂ 9 ਅੰਕ ਘੱਟ ਸੀ। ਇਸ ਤੋਂ ਇਲਾਵਾ ਪਿਛਲੇ ਡਰਾਅ ਦੇ ਮੁਕਾਬਲੇ ਇਸ ਡਰਾਅ ਵਿੱਚ 250 ਵਾਧੂ ਉਮੀਦਵਾਰਾਂ ਨੂੰ ਕੈਨੇਡਾ ਦੀ ਪੀ.ਆਰ. ਲਈ ਸੱਦਾ ਪੱਤਰ ਪ੍ਰਾਪਤ ਹੋਏ। ਉਸ ਵੇਲੇ 1750 ਪ੍ਰਵਾਸੀਆਂ ਨੂੰ ਪੀ.ਆਰ. ਲਈ ਆਈਟੀਏ ਭਾਵ ਇਨਵੀਟੇਸ਼ਨ ਟੂ ਅਪਲਾਈ ਮਿਲਿਆ ਸੀ।

Video Ad