2024 ’ਚ ਜੋਅ ਬਾਇਡਨ ਅਤੇ ਟਰੰਪ ਵਿਚਾਲੇ ਮੁੜ ਹੋਵੇਗੀ ਟੱਕਰ!

ਵਾਸ਼ਿੰਗਟਨ, 26 ਮਾਰਚ, ਹਮਦਰਦ ਨਿਊਜ਼ ਸਰਵਿਸ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਵਿਚਾਲੇ 2024 ਵਿਚ ਮੁੜ ਫ਼ਸਵੀਂ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਜੋਅ ਬਾਇਡਨ ਨੇ ਸੰਕੇਤ ਦਿਤੇ ਹਨ ਕਿ ਉਹ ਅਗਲੀਆਂ ਆਮ ਚੋਣਾਂ ਵੀ ਲੜਨਗੇ ਅਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਉਨ੍ਹਾਂ ਦੀ ਰਨਿੰਗ ਮੇਟ ਹੋਵੇਗੀ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਮਗਰੋਂ ਪਹਿਲੀ ਪ੍ਰੈਸ ਕਾਨਫ਼ਰੰਸ ਦੌਰਾਨ ਜੋਅ ਬਾਇਡਨ ਨੇ ਚੀਨ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਦੱਖਣੀ ਚੀਨ ਸਾਗਰ ਦਾ ਮੁੱਦਾ ਹੋਵੇ ਜਾਂ ਉੱਤਰੀ ਚੀਨ ਸਾਗਰ ਦਾ ਅਤੇ ਜਾਂ ਫਿਰ ਹੋਰ ਮਸਲੇ ਹੋਣ, ਚੀਨ ਵੱਲੋਂ ਨਿਯਮਾਂ ਦੀ ਲਗਾਤਾਰ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Video Ad
Video Ad