ਉਨਟਾਰੀਓ ਸਰਕਾਰ ਨੇ ਕੀਤਾ ਐਲਾਨ
ਟੋਰਾਂਟੋ, 19 ਮਈ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੇ ਪੀਲ ਰੀਜਨ ਵਿੱਚ ਪੈਂਦੇ ਤਿੰਨ ਸ਼ਹਿਰ ਮਿਸੀਸਾਗਾ, ਬਰੈਂਪਟਨ ਤੇ ਕੈਲੇਡਨ 2025 ਤੱਕ ਆਜ਼ਾਦ ਸ਼ਹਿਰ ਬਣ ਜਾਣਗੇ, ਕਿਉਂਕਿ ਡੱਗ ਫੋਰਡ ਸਰਕਾਰ ਨੇ ਪੀਲ ਰੀਜਨ ਨੂੰ ਭੰਗ ਕਰਨ ਦਾ ਐਲਾਨ ਕਰ ਦਿੱਤਾ ਹੈ।
ਮਿਊਂਸਪਲ ਅਫੇਅਰਜ਼ ਤੇ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਨੇ ਪੀਲ ਰੀਜਨ ਨੂੰ ਭੰਗ ਕਰਨ ਸਬੰਧੀ ਵਿਧਾਨ ਸਭਾ ’ਚ ਬਿਲ ਪੇਸ਼ ਕਰ ਦਿੱਤਾ, ਜਿਸ ਨੂੰ ਹੇਜ਼ਲ ਮੈਕੈਲੀਅਨ ਐਕਟ ਨਾਮ ਦਿੱਤਾ ਗਿਆ ਹੈ। ਇਸ ਦਾ ਨਾਮ ਮਿਸੀਸਾਗਾ ਦੀ ਮਰਹੂਮ ਮੇਅਰ ਦੇ ਨਾਂ ’ਤੇ ਇਸ ਲਈ ਰੱਖਿਆ ਗਿਆ ਕਿਉਂਕਿ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਮਿਸੀਸਾਗਾ ਨੂੰ ਪੀਲ ਰੀਜਨ ’ਚੋਂ ਵੱਖ ਕਰਨ ਦਾ ਮੁੱਦਾ ਚੁੱਕਿਆ ਸੀ।