Home ਪੰਜਾਬ 24 ਘੰਟੇ ਦੌਰਾਨ ਪੰਜਾਬ ’ਚ ਕੋਰੋਨਾ ਨਾਲ ਹੋਈਆਂ 60 ਮੌਤਾਂ

24 ਘੰਟੇ ਦੌਰਾਨ ਪੰਜਾਬ ’ਚ ਕੋਰੋਨਾ ਨਾਲ ਹੋਈਆਂ 60 ਮੌਤਾਂ

0
24 ਘੰਟੇ ਦੌਰਾਨ ਪੰਜਾਬ ’ਚ ਕੋਰੋਨਾ ਨਾਲ ਹੋਈਆਂ 60 ਮੌਤਾਂ

ਚੰਡੀਗੜ੍ਹ, 2 ਅਪ੍ਰੈਲ, ਹ.ਬ. : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਹੋਰ ਵਧ ਗਿਆ ਹੈ। ਸੂਬੇ ਵਿਚ ਪਿਛਲੇ 24 ਘੰਟੇ ਦੌਰਾਨ 60 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੌਰਾਨ 3187 ਲੋਕਾਂ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ ਸੂਬੇ ਵਿਚ ਟੀਕਾਕਰਣ ਵਿਚ ਵੀ ਤੇਜ਼ੀ ਆਈ।
ਕੋਰੋਨਾ ਖ਼ਿਲਾਫ਼ ਟੀਕਾਕਰਣ ਦੇ ਤਹਿਤ 45 ਸਾਲ ਦੇ ਪਾਰ ਸਾਰੇ ਲੋਕਾਂ ਨੂੰ ਟੀਕਾ ਲਗਾਏ ਜਾਣ ਨੂੰ ਲੈ ਕੇ ਪੰਜਾਬ ਵਿਚ ਲੋਕਾਂ ਦਾ ਰੁਝਾਨ ਸਕਾਰਾਤਮਕ ਰਿਹਾ। ਵੀਰਵਾਰ ਨੂੰ ਪੰਜਾਬ ਵਿਚ ਕੁਲ 73954 ਲੋਕਾਂ ਦਾ ਟੀਕਾਕਰਣ ਹੋਇਆ।
ਇਹ ਅੰਕੜਾ ਬੁਧਵਾਰ ਨੂੰ 45388 ਸੀ। ਇੱਕ ਦਿਨ ਵਿਚ ਟੀਕਾਕਰਣ ਵਿਚ 62.93 ਫੀਸਦੀ ਦਾ ਉਛਾਲ ਆਇਆ। ਰਾਜ ਵਿਚ ਵੀਰਵਾਰ ਸ਼ਾਮ ਤੱਕ ਕੁਲ 810535 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ।
ਇਨ੍ਹਾਂ ਵਿਚ 359506 ਹੈਲਥ ਕੇਅਰ ਅਤੇ ਫਰੰਟ ਵਰਕਰ ਤੇ 451029 ਹੋਰ ਲੋਕ ਸ਼ਾਮਲ ਹਨ। ਪੰਜਾਬ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਅਤੇ ਮੌਤਾਂ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਪਿਛਲੇ 24 ਘੰਟੇ ਦੌਰਾਨ ਰਾਜ ਵਿਚ 60 ਲੋਕਾਂ ਦੀ ਮੌਤ ਹੋ ਗਈ ਤੇ ਇਸ ਸਾਲ Îਇੱਕ ਹੀ ਦਿਨ ਵਿਚ ਵਾਇਰਸ ਦੇ 3187 ਮਾਮਲੇ ਸਾਹਮਣੇ ਆਏ। 2291 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਜਲੰਧਰ ਵਿਚ ਸਭ ਤੋਂ ਜ਼ਿਆਦਾ ਮਾਮਲੇ ਆਏ। ਪੰਜਾਬ ਵਿਚ ਕੋਰੋਨਾ ਦੇ ਸਗਰਰਮ ਮਾਮਲਿਆਂ ਦੀ ਗਿਣਤੀ ਵੱਧ ਕੇ 24644 ਹੋ ਗਈ ਹੈ। ਇਨ੍ਹਾਂ ਵਿਚੋਂ 334 ਮਰੀਜ਼ਾਂ ਨੂੰ ਆਕਸੀਨ ਅਤੇ 33 ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ।