
ਚੰਡੀਗੜ੍ਹ, 12 ਮਾਰਚ, ਹ.ਬ. : ਪੰਜਾਬ ਵਿਚ ਕੋਰੋਨਾ ਦਾ ਕਹਿਰ ਇੱਕ ਵਾਰ ਮੁੜ ਪਰਤ ਆਇਆ ਹੈ। ਜਿੱਥੇ ਵੀਰਵਾਰ ਨੂੰ ਸੂਬੇ ਵਿਚ 25 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋਣ ਤੋਂ ਬਾਅਦ ਹੁਣ ਤੱਕ ਸੂਬੇ ਵਿਚ ਹੋਣ ਵਾਲੀ ਮੌਤਾਂ ਦਾ ਅੰਕੜਾ 6006 ਹੋ ਗਿਆ। ਵਿਗੜਦੇ ਹਾਲਾਤ ਦੇਖਦਿਆਂ ਲੁਧਿਆਣਾ ਅਤੇ ਪਟਿਆਲਾ ਵਿਚ ਸ਼ੁੱਕਰਵਾਰ ਰਾਤ ਨਾਈਟ ਕਰਫਿਊ ਲਾਇਆ ਗਿਆ। 1308 ਨਵੇਂ ਮਾਮਲੇ ਮਿਲਣ ਕਾਰਨ ਸਰਗਰਮ ਮਰੀਜ਼ਾਂ ਦੀ ਮੌਤ ਦਸ ਹਜ਼ਾਰ ਪਾਰ ਹੋ ਗਈ। ਸਭ ਤੋਂ ਜ਼ਿਆਦਾ 8 ਮੌਤਾਂ ਹੁਸ਼ਿਆਰਪੁਰ ਵਿਚ ਹੋਈਆਂ ਜਦ ਕਿ ਜਲੰਧਰ ਵਿਚ 6 ਮਰੀਜ਼ਾਂ ਨੇ ਦਮ ਤੋੜਿਆ। ਸਭ ਤੋਂ ਜ਼ਿਆਦਾ 191 ਮਰੀਜ਼ ਮਿਲਣ ਦੀ ਪੁਸ਼ਟੀ ਜਲੰਧਰ ਵਿਚ ਹੋਈ। ਪੰਜਾਬ ਵਿਚ ਕੁਲ ਪੀੜਤਾਂ ਦਾ ਅੰਕੜਾ 1,93,074 ਤੱਕ ਪਹੁੰਚ ਗਿਆ। ਪਟਿਆਲਾ ਵਿਚ ਆਈਜੀ ਪਟਿਆਲਾ ਰੇਂਜ ਜਤਿੰਦਰ ਪਾਲ ਸਿੰਘ ਔਲਖ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਆਈਸੋਲੇਟ ਹੋ ਗਏ। ਸੂਬੇ ਵਿਚ 177280 ਮਰੀਜ਼ ਠੀਕ ਹੋ ਚੁੱਕੇ ਹਨ।