Home ਤਾਜ਼ਾ ਖਬਰਾਂ 278 ਭਾਰਤੀਆਂ ਨੂੰ ਲੈ ਕੇ ਸੁਡਾਨ ਤੋਂ ਰਵਾਨਾ ਹੋਇਆ ਜਹਾਜ਼

278 ਭਾਰਤੀਆਂ ਨੂੰ ਲੈ ਕੇ ਸੁਡਾਨ ਤੋਂ ਰਵਾਨਾ ਹੋਇਆ ਜਹਾਜ਼

0

ਅਮਰੀਕਾ ਅਤੇ ਸਾਊਦੀ ਅਰਬ ਨੇ ਕਰਵਾਈ ਗੋਲੀਬੰਦੀ

ਖਾਰਤੂਮ, 25 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸੁਡਾਨ ਵਿਚ ਚੱਲ ਰਹੀ ਖਾਨਾਜੰਗੀ ਦਰਮਿਆਨ 278 ਭਾਰਤੀਆਂ ਨੂੰ ਲੈ ਕੇ ਭਾਰਤੀ ਸਮੁੰਦਰੀ ਜਹਾਜ਼ ਰਵਾਨਾ ਹੋ ਗਿਆ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਸੁਡਾਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਮਿਸ਼ਨ ਕਾਵੇਰੀ ਸ਼ੁਰੂ ਹੋ ਚੁੱਕਾ ਹੈ। ਦੂਜੇ ਪਾਸੇ ਪਾਸੇ ਅਮਰੀਕਾ ਅਤੇ ਸਾਊਦੀ ਅਰਬ ਦੀਆਂ ਕੋਸ਼ਿਸ਼ਾਂ ਸਦਕਾ 72 ਘੰਟੇ ਦੀ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਪਰ ਇਸ ਦੇ ਜ਼ਿਆਦਾ ਦੇਰ ਕਾਇਮ ਰਹਿਣ ਦੇ ਆਸਾਰ ਨਹੀਂ।