
ਚੰਡੀਗੜ੍ਹ, 28 ਜਨਵਰੀ, ਹ.ਬ. : ਦੋ ਦਿਨ ਦੀ ਧੁੱਪ ਮਗਰੋਂ ਪੰਜਾਬ ਵਿੱਚ ਮੌਸਮ ਖੁੱਲ੍ਹ ਗਿਆ ਹੈ ਪਰ ਐਤਵਾਰ ਤੋਂ ਮੌਸਮ ਬਦਲ ਜਾਏਗਾ। 29 ਅਤੇ 30 ਜਨਵਰੀ ਨੂੰ ਦਿੱਲੀ, ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਰਾਤ ਦੇ ਤਾਪਮਾਨ ਵਿਚ ਕਮੀ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਪਹਾੜਾਂ ਵਿਚ ਬਰਫਬਾਰੀ ਅਤੇ ਮੀਂਹ ਤੋਂ ਬਾਅਦ ਪੰਜਾਬ ਦੇ ਸ਼ਹਿਰਾਂ ’ਚ ਤਾਪਮਾਨ ਕਾਫੀ ਹੇਠਾਂ ਚਲਾ ਗਿਆ ਹੈ।