Home ਅਮਰੀਕਾ ਅਮਰੀਕਾ ’ਚ 3 ਜਣਿਆਂ ਦੀ ਗੋਲੀ ਮਾਰ ਹੱਤਿਆ, ਸ਼ੱਕੀ ਵੱਲੋਂ ਖੁਦਕੁਸ਼ੀ

ਅਮਰੀਕਾ ’ਚ 3 ਜਣਿਆਂ ਦੀ ਗੋਲੀ ਮਾਰ ਹੱਤਿਆ, ਸ਼ੱਕੀ ਵੱਲੋਂ ਖੁਦਕੁਸ਼ੀ

0
ਅਮਰੀਕਾ ’ਚ 3 ਜਣਿਆਂ ਦੀ ਗੋਲੀ ਮਾਰ ਹੱਤਿਆ, ਸ਼ੱਕੀ ਵੱਲੋਂ ਖੁਦਕੁਸ਼ੀ

ਖੁਦਕੁਸ਼ੀ ਤੋਂ ਪਹਿਲਾਂ ਔਰਤ ਦਾ ਫੋਨ ਮੰਗ ਕੇ ‘ਮਾਂ’ ਨੂੰ ਕੀਤੀ ਸੀ ਕਾਲ

ਵਾਸ਼ਿੰਗਟਨ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਤਿੰਨ ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਸ਼ੱਕੀ ਨੇ ਦੇਰ ਸ਼ਾਮ ਖੁਦਕੁਸ਼ੀ ਕਰ ਲਈ। ਯਾਕਮਾ ਦੇ ਪੁਲਿਸ ਮੁਖੀ ਮੈਟ ਮਰੀ ਮੁਤਾਬਕ ਸ਼ੱਕੀ ਨੇ ਟਾਰਗੈਟ ਸਟੋਰ ਨੇੜੇ ਇਕ ਔਰਤ ਦਾ ਫੋਨ ਮੰਗ ਕੇ ਆਪਣੀ ਮਾਂ ਨੂੰ ਕਾਲ ਕੀਤੀ ਅਤੇ ਕਈ ਜਣਿਆਂ ਨੂੰ ਖ਼ਤਮ ਕਰਨ ਦਾ ਦਾਅਵਾ ਕੀਤਾ। ਇਹ ਗੱਲਾਂ ਸੁਣ ਕੇ ਔਰਤ ਡਰ ਗਈ ਅਤੇ ਫੋਨ ਵਾਪਸ ਮਿਲਣ ’ਤੇ ਪੁਲਿਸ ਨੂੰ ਕਾਲ ਕਰ ਦਿਤੀ। ਪੁਲਿਸ ਅਫ਼ਸਰ ਕੁਝ ਹੀ ਮਿੰਟਾਂ ਵਿਚ ਮੌਕੇ ’ਤੇ ਪਹੁੰਚ ਗਏ ਪਰ ਉਦੋਂ ਤੱਕ ਸ਼ੱਕੀ ਖੁਦਕੁਸ਼ੀ ਕਰ ਚੁੱਕਾ ਸੀ। ਸ਼ੱਕੀ ਕੋਲੋਂ ਭਾਰੀ ਗਿਣਤੀ ਵਿਚ ਗੋਲੀਆਂ ਅਤੇ ਪਸਤੌਲ ਬਰਾਮਦ ਕੀਤੀ ਗਈ ਹੈ।