ਕੈਨੇਡਾ ਪੁੱਜੇ 324 ਅਫ਼ਗਾਨ ਰਫਿਊਜੀ

ਵਿੰਨੀਪੈਗ ’ਚ ਉਤਰੀ ਚਾਰਟਰ ਫਲਾਈਟ

Video Ad

ਹਾਲ ਹੀ ’ਚ ਇਸ ਮੁੱਦੇ ਨੂੰ ਲੈ ਕੇ ਸਿੱਖ ਐਮਪੀ ਨੇ ਘੇਰੀ ਸੀ ਟਰੂਡੋ ਸਰਕਾਰ

ਵਿੰਨੀਪੈਗ, 29 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਫ਼ਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਮਗਰੋਂ ਕੈਨੇਡਾ ਸਰਕਾਰ ਨੇ ਉੱਥੇ ਫਸੇ ਦੁਭਾਸ਼ੀਆਂ ਤੇ ਨਾਟੋ ਮਿਸ਼ਨ ਦੌਰਾਨ ਕੈਨੇਡੀਅਨ ਫੌਜੀਆਂ ਦੀ ਮਦਦ ਕਰਨ ਵਾਲੇ ਹੋਰ ਅਫ਼ਗਾਨੀਆਂ ਨੂੰ ਆਪਣੇ ਦੇਸ਼ ਵਿੱਚ ਪਨਾਹ ਦੇਣ ਦਾ ਵਾਅਦਾ ਕੀਤਾ ਸੀ।
ਹੁਣ ਤੱਕ ਬਹੁਤ ਸਾਰੇ ਅਫ਼ਗਾਨ ਰਫਿਊਜੀ ਕੈਨੇਡਾ ਪਹੁੰਚ ਚੁੱਕੇ ਨੇ, ਪਰ ਕਈ ਰਫਿਊਜੀ ਅਜੇ ਵੀ ਅਫ਼ਗਾਨਿਸਤਾਨ ਅਤੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਫਸੇ ਹੋਏ ਨੇ। ਵਿਸ਼ੇਸ਼ ਮੁਹਿੰਮ ਦੇ ਤਹਿਤ ਹੀ ਹੁਣ ਫਿਰ ਪਾਕਿਸਤਾਨ ਵਿੱਚੋਂ 324 ਅਫ਼ਗਾਨ ਰਫਿਊਜੀਆਂ ਨੂੰ ਲੈ ਕੇ ਇੱਕ ਜਹਾਜ਼ ਕੈਨੇਡਾ ਦੇ ਵਿੰਨੀਪੈਗ ਪਹੁੰਚ ਗਿਆ।
ਮੈਨੀਟੋਬਾ ਸੂਬੇ ਦੀ ਰਾਜਧਾਨੀ ਵਿੰਨੀਪੈਗ ਵਿੱਚ ਉਤਰੇ ਇਸ ਜਹਾਜ਼ ਵਿੱਚ ਦੁਭਾਸ਼ੀਏ ਅਤੇ ਹੋਰ ਅਫ਼ਗਾਨ ਰਫਿਊਜੀ ਸ਼ਾਮਲ ਸਨ, ਜਿਨ੍ਹਾਂ ਨੇ ਕਾਬੁਲ ਵਿੱਚ ਨਾਟੋ ਮਿਸ਼ਨ ਦੌਰਾਨ ਕੈਨੇਡੀਅਨ ਫ਼ੌਜ ਦਾ ਸਾਥ ਦਿੱਤਾ ਸੀ। ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਫੈਡਰਲ ਸਰਕਾਰ ਨੇ 40 ਹਜ਼ਾਰ ਅਫ਼ਗਾਨਾਂ ਨੂੰ ਕੈਨੇਡਾ ਵਿੱਚ ਵਸਾਉਣ ਦਾ ਵਾਅਦਾ ਕੀਤਾ ਸੀ। 324 ਅਫ਼ਗਾਨ ਰਫਿਊਜੀ ਇਸੇ ਮੁਹਿੰਮ ਤਹਿਤ ਵਿੰਨੀਪੈਗ ਪੁੱਜੇ ਨੇ।

Video Ad