ਬਰੈਂਪਟਨ ਤੇ ਮਿਸੀਸਾਗਾ ’ਚੋਂ 30 ਦਿਨ ’ਚ ਚੋਰੀ ਹੋਈਆਂ 374 ਕਾਰਾਂ

ਉਨਟਾਰੀਓ ਦੇ ਦੋ ਸ਼ਹਿਰਾਂ ’ਚ ਕਾਰ ਚੋਰਾਂ ਨੇ ਹੋਰ ਵਾਰਦਾਤਾਂ ਨੂੰ ਦਿੱਤਾ ਅੰਜਾਮ

Video Ad

ਬਰੈਂਪਟਨ, 25 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੇ ਦੋ ਸ਼ਹਿਰਾਂ ਵਿੱਚ ਪੁਲਿਸ ਦੀ ਸਖ਼ਤ ਨਿਗਰਾਨੀ ਦੇ ਬਾਵਜੂਦ ਕਾਰ ਚੋਰਾਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਨੇ। ਇਸ ਦੇ ਚਲਦਿਆਂ ਹੀ ਚੋਰ ਬਰੈਂਪਟਨ ਤੇ ਮਿਸੀਸਾਗਾ ਵਿੱਚੋਂ ਪਿਛਲੇ 30 ਦਿਨਾਂ ਵਿੱਚ 374 ਕਾਰਾਂ ਚੋਰੀ ਕਰਕੇ ਫਰਾਰ ਹੋ ਗਏ।

ਪੀਲ ਪੁਲਿਸ ਕਰਾਈਮ ਮੈਪਿੰਗ ਡਾਟਾ ਮੁਤਾਬਕ ਬਰੈਂਪਟਨ ਤੇ ਮਿਸੀਸਾਗਾ ਵਿੱਚੋਂ 22 ਜੂਨ ਤੋਂ 21 ਜੁਲਾਈ ਤੱਕ 374 ਕਾਰ ਚੋਰੀ ਹੋਈਆਂ, ਜਿਨ੍ਹਾਂ ਵਿੱਚ ਬਰੈਂਪਟਨ ਦੀਆਂ 167, ਜਦਕਿ ਮਿਸੀਸਾਗਾ ਦੀਆਂ 207 ਕਾਰਾਂ ਸ਼ਾਮਲ ਹਨ।
ਇਨ੍ਹਾਂ ਅੰਕੜਿਆਂ ਮੁਤਾਬਕ ਪੀਲ ਖੇਤਰ ਵਿੱਚੋਂ ਰੋਜ਼ਾਨਾ ਲਗਭਗ 12 ਕਾਰਾਂ ਚੋਰੀ ਹੋਣ ਦੀ ਘਟਨਾ ਵਾਪਰੀ।

ਦੱਸ ਦੇਈਏ ਕਿ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਕਾਰ ਚੋਰਾਂ ਨੇ ਪੁਲਿਸ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਨਿੱਤ ਦਿਨ ਕਈ-ਕਈ ਗੱਡੀਆਂ ਚੋਰੀ ਹੋ ਰਹੀਆਂ ਨੇ। ਉੱਧਰ ਪੁਲਿਸ ਵੀ ਇਨ੍ਹਾਂ ਦੀ ਪੈੜ ਨੱਪਣ ਲੱਗੀ ਹੋਈ ਹੈ। ਇਸ ਦੇ ਚਲਦਿਆਂ ਹੀ ਬੀਤੀ 11 ਜੁਲਾਈ ਨੂੰ ਮਿਸੀਸਾਗਾ ਦੀ ਓਪੀਪੀ ਭਾਵ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇੱਕ ਟਰੱਕ ਫੜਿਆ ਸੀ, ਜਿਸ ਵਿੱਚੋਂ ਚੋਰੀ ਦੀਆਂ ਦੋ ਲਗਜ਼ਾਰੀ ਕਾਰਾਂ ਬਰਾਮਦ ਹੋਈਆਂ ਸਨ।

Video Ad